ਅਮਰੀਕਾ ਦੇ ਸਿੱਖ ਆਗੂ ਸ੍ਰ. ਜੌਹਨ ਸਿੰਘ ਗਿੱਲ ਦੇ ਪਿਤਾ ਸਵ. ਸ੍ਰ. ਗੁਲਜ਼ਾਰਾ ਸਿੰਘ ਗਿੱਲ ਦੇ ਅੰਮਿਤ ਸਸਕਾਰ ਸਮੇਂ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਸ਼ਰਧਾਂਜਲੀ

ਅਮਰੀਕਾ ਦੇ ਸਿੱਖ ਆਗੂ ਸ੍ਰ. ਜੌਹਨ ਸਿੰਘ ਗਿੱਲ ਦੇ ਪਿਤਾ ਸਵ. ਸ੍ਰ. ਗੁਲਜ਼ਾਰਾ ਸਿੰਘ ਗਿੱਲ ਦੇ ਅੰਮਿਤ ਸਸਕਾਰ ਸਮੇਂ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਸ਼ਰਧਾਂਜਲੀ

ਖਾਲਿਸਤਾਨ ਕਮਾਂਡੋ ਫੋਰਸ ਵਲੋਂ ਸਲਿਉਟ ਅਤੇ ਵੱਖ-ਵੱਖ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਆਖਰੀ ਸਿਰੋਪਾਉ ਬਖਸ਼ਸ ਕੀਤਾ ਗਿਆ
ਸੈਕਰਾਮੈਂਟੋ, ਕੈਲੀਫੋਰਨੀਆ : ਉੱਘੇ ਸਿੱਖ ਆਗੂ, ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਜੌਹਨ ਸਿੰਘ ਗਿੱਲ ਦੇ ਪਿਤਾ ਸ੍ਰ. ਗੁਲਜ਼ਾਰਾ ਸਿੰਘ ਗਿੱਲ ਜੋ ਪਿਛਲੇ ਦਿਨੀਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ, ਦਾ ਅੰਤਿਮ ਸੰਸਕਾਰ ਨੌਰਥ ਸੈਕਰਾਮੈਂਟੋ ਫਿਊਨਰਲ ਹੋਮ, ਐਲ ਕਮੀਨੋ ਐਵਨੀਓ ਸੈਕਰਾਮੈਂਟੋ ਵਿਖੇ ਕਰ ਦਿੱਤਾ ਗਿਆ ਤੇ ਅੰਤਿਮ ਅਰਦਾਸ ਤੇ ਸ਼ਬਦ ਕੀਰਤਨ ਗੁਰਦਵਾਰਾ ਸਾਹਿਬ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ ਵਿਖੇ ਹੋਇਆ। ਇਸ ਦੁੱਖ ਦੀ ਘੜੀ ਵਿੱਚ ਸਾਰਾ ਪੰਥਿਕ ਭਾਈਚਾਰਾ ਸ. ਜੌਹਨ ਸਿੰਘ ਗਿੱਲ ਹੋਰਾਂ ਦੇ ਦੁੱਖ ਵਿੱਚ ਸ਼ਰੀਕ ਹੋਇਆ। ਇਸ ਮੌਕੇ ਵੱਖ ਸਖਸ਼ੀਅਤਾਂ ਨੇ ਬਾਪੂ ਗੁਲਜ਼ਾਰ ਸਿੰਘ ਗਿੱਲ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪਰਿਵਾਰ ਦੇ ਜੀਆਂ ਤੇ ਬੱਚਿਆਂ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਸੰਤ ਸਿੰਘ ਹੋਠੀ, ਡਾਕਟਰ ਕਰਾਮਾ ਚੀਮਾ ਯੂਕੇ, ਸੁਰਿੰਦਰ ਸਿੰਘ ਨਿਝੱਰ, ਹਰਮਿੰਦਰ ਸਿੰਘ ਸਮਾਣਾ, ਸ੍ਰ. ਗੁਰਮੇਜ਼ ਸਿੰਘ ਗਿੱਲ, ਕੈਨੇਡਾ ਤੋਂ ਹਰਪਾਲ ਸਿੰਘ ਸੰਧੂ, ਮਨਜੀਤ ਸਿੰਘ ਉਪਲ, ਮਨਮੀਤ ਸਿੰਘ ਗਰੇਵਾਲ, ਗੁਰਜਤਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਨਿੱਝਰ, ਤੇਜਿੰਦਰ ਸਿੰਘ ਦੁਸਾਂਝ, ਮੇਅਰ ਸੁਖਮਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਅਟਵਾਲ, ਸੁਖਵਿੰਦਰ ਸਿੰਘ ਥਾਣਾ ਹਰਪ੍ਰੀਤ ਸਿੰਘ ਸੰਧੂ ਆਦਿ ਨੇ ਸ਼ਰਧਾਂਜਲੀ ਭੇਂਟ ਕੀਤੀ। ਸਾਰੇ ਬੁਲਾਰਿਆਂ ਨੇ ਪੰਥ ਪ੍ਰਤੀ ਕੀਤੇ ਕੰਮਾਂ ਅਤੇ ਉਨ੍ਹਾਂ ਵਲੋਂ ਗੁਰੂ ਘਰਾਂ ਅਤੇ ਸਮਾਜਿਕ ਕਾਰਜਾਂ ਤੇ ਕਬੱਡੀ ਖੇਡ ਨੂੰ ਮੁਕਾਮ ’ਤੇ ਪਹੁੰਚਾਉਣ ਲਈ ਜੌਹਨ ਸਿੰਘ ਗਿੱਲ ਤੇ ਬਾਪੂ ਗੁਲਜ਼ਾਰ ਸਿੰਘ ਗਿੱਲ ਦੇ ਬਣਦੇ ਰੁਤਬੇ ਦਾ ਜ਼ਿਕਰ ਕੀਤਾ ਗਿਆ। ਬਾਪੂ ਗੁਲਜਾਰਾ ਸਿੰਘ ਗਿੱਲ ਆਪਣਾ ਸਾਰਾ ਜੀਵਨ ਆਪਣੇ ਬੇਟੇ ਜੌਹਨ ਸਿੰਘ ਗਿੱਲ ਨਾਲ ਸੈਕਰਾਮੈਂਟੋ ਲਾਗੇ ਸ਼ਹਿਰ ਵੁੱਡਲੈਂਡ ’ਚ ਹੀ ਰਹੇ। ਸ਼ਹੀਦ ਭਗਤ ਸਿੰਘ ਜਿਲ੍ਹੇ ਤੇ ਬੰਗਾ ਲਾਗੇ ਪਿੰਡ ਚੱਕ ਬਿਲਗਾ ਵਿੱਚ ਜਨਮੇ ਗੁਲਜ਼ਾਰਾ ਸਿੰਘ ਗਿੱਲ 1980 ਵਿੱਚ ਅਮਰੀਕਾ ਆਏ ਅਤੇ ਇਥੇ ਆਪਣੇ ਦੋ ਪੁੱਤਰਾਂ, ਨੂੰਹਾਂ ਅਤੇ 6 ਪੋਤੇ-ਪੋਤਰੀਆਂ ਨਾਲ ਭਰੇ ਪਰਿਵਾਰ ’ਚ ਰਹਿੰਦੇ ਸਨ। ਇਸ ਅੰਤਿਮ ਸੰਸਕਾਰ ਵਿੱਚ ਗਿੱਲ ਪਰਿਵਾਰ ਵਲੋਂ ਕੀਤੇ ਸਮਾਜਿਕ ਤੇ ਧਾਰਮਿਕ ਕਾਰਜਾਂ ਕਰਕੇ ਦੂਰੋਂ ਨੇੜਿਓ ਲੋਕ ਭਾਰੀ ਗਿਣਤੀ ’ਚ ਸ਼ਾਮਿਲ ਹੋਏ।