ਭਾਰਤ ਦੀ ਧਰਤੀ ਉਪਰ ਧਾੜਵੀ ਮੁਗ਼ਲਾਂ ਨੂੰ ਆਪਣੇ ਸੀਸ ਦੇ ਕੇ ਰੋਕਣ ਵਾਲੇ

ਭਾਰਤ ਦੀ ਧਰਤੀ ਉਪਰ ਧਾੜਵੀ ਮੁਗ਼ਲਾਂ ਨੂੰ ਆਪਣੇ ਸੀਸ ਦੇ ਕੇ ਰੋਕਣ ਵਾਲੇ

ਮਹਾਨ ਸ਼ਹੀਦ ਬਾਬਾ ਦੀਪ ਸਿੰਘ ਬਾਰੇ ਕਿਤਾਬ ਗਦਰ ਮੈਮੋਰੀਅਲ ਹਾਲ ਸਨ ਫਰਾਂਸਿਸਕੋ ਵਿਚ ਭਾਰੀ ਗਿਣਤੀ ਚ ਜੁੜੇ ਲੋਕਾਂ ’ਚ ਭਾਰਤੀ ਰਾਜਦੂਤ ਵਲੋਂ ਰਿਲੀਜ਼
ਸਨਫਰਾਂਸਿਸਕੋ/ਕੈਲੀਫੋਰਨੀਆ : ਭਾਰਤੀ ਫੌਜ ਵਿਚ ਕਰਨਲ ਦੇ ਅਹੁਦੇ ਤੋਂ ਰਿਟਾਇਰਡ ਹੋਏ ਇਤਿਹਾਸਕਾਰ ਕਰਨਲ ਸ੍ਰ. ਹਰੀਸਿਮਰਨ ਸਿੰਘ ਵਲੋਂ ਲਿਖੀ ਕਿਤਾਬ 4eep Singh Shaheed “he Man in the Legend ਭਾਰੀ ਗਿਣਤੀ ’ਚ ਜੁੜੇ ਲੋਕਾਂ ਵਿਚ ਭਾਰਤੀ ਰਾਜਦੂਤ ਸਨਫਰਾਂਸਿਸਕੋ ਵਲੋਂ ਰਿਲੀਜ਼ ਕੀਤੀ ਗਈ। ਇਸ ਸਮਾਗਮ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਭਾਰਤ ਦੀ ਧਰਤੀ ਅਤੇ ਧਰਮ ਦੀ ਰੱਖਿਆ ਲਈ ਜਿਨ੍ਹਾਂ ਮਹਾਨ ਸਿੱਖ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਨ੍ਹਾਂ ਵਿਚੋਂ ਬਾਬਾ ਦੀਪ ਸਿੰਘ ਸ਼ਹੀਦ ਦੀ ਕੁਰਬਾਨੀ ਮਹਾਨ ਤੇ ਲਾਸਾਨੀ ਕੁਰਬਾਨੀ ਸੀ ਜਿਨ੍ਹਾਂ ਨੇ ਭਾਰਤ ਉਪਰ ਹਮਲਾਵਰ ਧਾੜਵੀ ਮੁਗਲਾਂ ਨੂੰ ਰੋਕਣ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਇਸ ਕਿਤਾਬ ਨੂੰ ਗ਼ਦਰੀ ਬਾਬਿਆਂ ਦੇ ਹਾਲ ਗ਼ਦਰੀ ਮੈਮੋਰੀਅਲ ਹਾਲ ਸਨਫਰਾਂਸਿਸਕੋ ਵਿਖੇ ਭਾਰਤੀ ਰਾਜਦੂਤ ਦੇ ਯਤਨਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਸਮੇਂ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਰਾਜਦੂਤ ਡਾਕਟਰ ਅਕੁਨ ਸਭਰਵਾਲ ਨੇ ਕਿਤਾਬ ਦੇ ਲਿਖਾਰੀ ਮਾਨਯੋਗ ਕਰਨਾਲ ਹਰੀਸਿਮਰਨ ਸਿੰਘ ਬਾਰੇ ਜਾਣ-ਪਹਿਚਾਣ ਕਰਾਈ। ਉਪਰੰਤ ਪਹਿਲੀ ਕਿਤਾਬ ਨੂੰ ਰਿਲੀਜ਼ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਸ੍ਰ. ਹਰੀਸਿਮਰਨ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਕਿਉਂ ਲਿਖੀ ਗਈ ਤੇ ਇਸ ਲਈ ਕਿਹੜੇ ਕਿਹੜੇ ਇਤਿਹਾਸਕ ਸੋਰਸ ਵਰਤੇ ਗਏ ਇਸ ਦਾ ਵੇਰਵਾ ਵੀ ਕਿਤਾਬ ਵਿਚ ਦਿੱਤਾ ਗਿਆ। ਕਿਤਾਬ ਦੇ ਸ਼ੁਰੂ ਵਿਚ ਹੀ ਕਰਨਲ ਸਾਹਿਬ ਮਹਾਨ ਸਿੱਖ ਗੌਰਵਮਈ ਇਤਿਹਾਸ ਨੂੰ ਵਰਨਣ ਕਰਦੇ ਹੋਏ ਲਿਖਦੇ ਹਨ
ਖਾਲਸਾ ਸੋਇ ਲੜੇ ਹੋਇ ਆਗੈ॥ (44)
ਖਾਲਸਾ ਸੋਇ ਨਾਮ ਰਤ ਲਾਗੈ॥ (47)
ਖਾਲਸਾ ਸੋਇ ਨਿਰਧਨ ਕੋ ਪਾਲੈ॥ (50)
ਖਾਲਸਾ ਸੋਇ ਦੁਸ਼ਟ ਕੋ ਗਾਲੇ॥ (50)
ਖਾਲਸਾ ਸੋਇ ਜੋ ਕਰੇ ਨਿਤ ਜੰਗ॥ (53)

  • ਭਾਈ ਨੰਦ ਲਾਲ
    ਇਸ ਦੇ ਨਾਲ ਸੰਸਾਰ ਦੇ ਮਹਾਨ ਲੋਕਾਂ ਦੀਆਂ ਕੁਟੇਸ਼ਨਾਂ ਦਰਜ ਕੀਤੀਆਂ ਗਈਆਂ ਹਨ। ਇਸ ਬਾਰੇ ਕਰਨਲ ਹਰੀਸਿਮਰਨ ਸਿੰਘ ਨੇ ਵਿਸਥਾਰ ਨਾਲ ਵਰਨਣ ਕੀਤਾ।
    ‘”ntil the Lion learns to write, every story will glorify the 8unter.’
  • 1frican Proverb
    ‘“his shall remain the land of the 6ree so long as it is the home of the 2rave.’
  • 5lmer 4avis
    ‘“he legitimate object of war is a more perfect peace.’
  • 9nscription on 7eneral Sherman’s stature, Washington, 43
    ਇਸ ਇਤਿਹਾਸਕ ਕਿਤਾਬ ਬਾਰੇ ਗੱਲਬਾਤ ਕਰਦਿਆਂ ਭਾਰਤੀ ਰਾਜਦੂਤ ਡਾਕਟਰ ਅਕੁਨ ਸਭਰਵਾਲ ਨੇ ਪੁੱਛਿਆ ਕਿ ਜਿਵੇਂ ਅਸੀਂ ਕਿਤਾਬ ’ਚ ਪੜ੍ਹਦੇ ਹਾਂ ਅਤੇ ਸੁਣਦੇ ਹਾਂ ਕਿ ਬਾਬਾ ਜੀ ਕਿਵੇਂ ਹਮਲਾਵਰ ਧਾੜਵੀਆਂ ਨਾਲ ਲੜੇ ਇਸ ਦੇ ਸੋਰਸ ਕੀ ਹਨ ਤਾਂ ਕਰਨਲ ਸਾਹਿਬ ਨੇ ਬਹੁਤ ਐਥੋਟਿਕ ਲਿਖਤਾਂ ਦਾ ਹਵਾਲਾ ਦਿੱਤਾ ਜਿਸ ਨੂੰ ਕਿਤਾਬ ’ਚ ਦਰਜ ਕੀਤਾ ਗਿਆ ਹੈ। ਉਪਰੰਤ ਆਏ ਹੋਏ ਮਹਿਮਾਨਾਂ ਵਿਚੋਂ ਕਈਆਂ ਨੇ ਪ੍ਰਸ਼ਨ ਕੀਤੇ ਜਿਸ ਦਾ ਕਰਨਲ ਸਾਹਿਬ ਨੇ ਇਕ-ਇਕ ਕਰਕੇ ਸਹਿਜਤਾ ਅਤੇ ਸਰਲਤਾ ਨਾਲ ਜਵਾਬ ਦਿੱਤਾ। ਇਥੇ ਇਹ ਵੀ ਗੱਲਬਾਤ ਕੀਤੀ ਗਈ ਕਿ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਮੁਗਲ ਧਾੜਵੀਆਂ ਨੂੰ ਰੋਕਣ ਲਈ ਸਿੱਖਾਂ ਨੇ ਕਈ ਸਦੀਆਂ ਲੜਾਈਆਂ ਲੜੀਆਂ ਅਤੇ ਭਾਰਤ ਦੀ ਅਜ਼ਾਦੀ ਲਈ 90% ਕੁਰਬਾਨੀਆਂ ਕੀਤੀਆਂ ਜਿਥੇ ਅੱਜ ਗਦਰ ਹਾਲ ’ਚ ਪ੍ਰੋਗਰਾਮ ਹੋ ਰਿਹਾ ਸੀ, ਉਥੇ ਸੈਂਕੜੇ ਸ਼ਹੀਦਾਂ ਦੀਆਂ ਫੋਟੋਆਂ ਹਨ ਜਿਨ੍ਹਾਂ ਇਥੋਂ ਅਮਰੀਕਾ ਕੈਨੇਡਾ ਜਾ ਕੇ ਸ਼ਹਾਦਤਾਂ ਦਿੱਤੀਆਂ। ਉਪਰੰਤ ਇਕ ਯਾਦਗਾਰੀ ਗਰੁੱਪ ਫੋਟੋ ਲਈ ਗਈ ਅਤੇ ਵੱਖ-ਵੱਖ ਮਹਿਮਾਨਾਂ ਨੇ ਖਾਲਸਾ ਅਫੇਸਰ ਟੀਵੀ ਅਤੇ ਸਾਡੇ ਲੋਕ ਅਖ਼ਬਾਰ ਨਾਲ ਗੱਲਬਾਤ ਕੀਤੀ। ਇਹ ਸਮਾਗਮ ਹਿੰਦੂ ਅਤੇ ਸਿੱਖਾਂ ਦਾ ਇਕ ਸਾਂਝਾ ਵੱਡਾ ਇਤਿਹਾਸਕ ਇਕੱਠ ਸੀ।