ਅਡਾਨੀ ਮਾਮਲੇ ’ਚ ਜੇਪੀਸੀ ਦੀ ਮੰਗ ਲਈ ਵਿਰੋਧੀ ਧਿਰ ਨੇ ਸੰਸਦ ਭਵਨ ਦੇ ਗਲਿਆਰੇ ’ਚ ਪ੍ਰਦਰਸ਼ਨ ਕੀਤਾ

ਅਡਾਨੀ ਮਾਮਲੇ ’ਚ ਜੇਪੀਸੀ ਦੀ ਮੰਗ ਲਈ ਵਿਰੋਧੀ ਧਿਰ ਨੇ ਸੰਸਦ ਭਵਨ ਦੇ ਗਲਿਆਰੇ ’ਚ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ – ਅਡਾਨੀ ਗਰੁੱਪ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕਰਨ ਦੀ ਮੰਗ ਲਈ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਸੰਸਦ ਭਵਨ ਦੀ ਪਹਿਲੀ ਮੰਜ਼ਿਲ ਦੇ ਗਲਿਆਰੇ ਵਿਚ ਪ੍ਰਦਰਸ਼ਨ ਕੀਤਾ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਕਾਂਗਰਸ, ਡੀਐੱਮਕੇ, ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਕਈ ਸੰਸਦ ਮੈਂਬਰ ਅਤੇ ਕੁਝ ਹੋਰ ਪਾਰਟੀਆਂ ਦੇ ਨੇਤਾ ਵਿਰੋਧ ਵਿੱਚ ਸ਼ਾਮਲ ਹੋਏ। ਦੋਵਾਂ ਸਦਨਾਂ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਹੋਣ ਬਾਅਦ ਵਿਰੋਧੀ ਧਿਰ ਦੇ ਮੈਂਬਰ ਸੰਸਦ ਦੀ ਪਹਿਲੀ ਮੰਜ਼ਿਲ ਦੇ ਗਲਿਆਰੇ ਵਿੱਚ ਇਕੱਠੇ ਹੋ ਗਏ ਅਤੇ ‘ਅਸੀਂ ਜੇਪੀਸੀ ਚਾਹੁੰਦੇ ਹਾਂ’ ਦੇ ਨਾਅਰੇ ਲਾਏ। ਉਨ੍ਹਾਂ ਨੇ ਵੱਡਾ ਬੈਨਰ ਪ੍ਰਦਰਸ਼ਿਤ ਕੀਤਾ, ਜਿਸ ‘ਤੇ ਲਿਖਿਆ ਸੀ ‘ਅਸੀਂ ਜੇਪੀਸੀ ਚਾਹੁੰਦੇ ਹਾਂ।’