ਸਾਬਕਾ ਵਿਧਾਇਕ ਵੈਦ ਵਿਜੀਲੈਂਸ ਕੋਲ ਪੇਸ਼

ਸਾਬਕਾ ਵਿਧਾਇਕ ਵੈਦ ਵਿਜੀਲੈਂਸ ਕੋਲ ਪੇਸ਼

ਲੁਧਿਆਣਾ : ਸੇਵਾਮੁਕਤ ਆਈਏਐੱਸ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਦਫ਼ਤਰ ’ਚ ਅਧਿਕਾਰੀਆਂ ਨੇ ਕਰੀਬ ਸਾਢੇ 6 ਘੰਟੇ ਤੱਕ ਸਾਬਕਾ ਵਿਧਾਇਕ ਤੋਂ ਪੁੱਛ ਪੜਤਾਲ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਵੈਦ ਤੋਂ ਅਧਿਕਾਰੀਆਂ ਨੇ ਕਈ ਸਵਾਲ ਪੁੱਛੇ। ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਤੋਂ ਕਾਗਜ਼ਾਤ ਮੰਗੇ ਸਨ ਤੇ ਇਹ ਕਾਗਜ਼ ਲੈ ਕੇ ਉਹ ਅੱਜ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੇ ਬਾਵਜੂਦ ਵਿਜੀਲੈਂਸ ਅਧਿਕਾਰੀਆਂ ਦੀ ਸੰਤੁਸ਼ਟੀ ਨਾ ਹੋਈ ਜਿਸ ਕਾਰਨ ਉਨ੍ਹਾਂ ਮੁੜ ਸਾਬਕਾ ਵਿਧਾਇਕ ਤੋਂ ਸਾਰੀ ਜਾਇਦਾਦ ਦੇ ਵੇਰਵੇ ਦੇ ਨਾਲ ਨਾਲ ਬੈਂਕ ਡਿਟੇਲ ਵੀ ਮੰਗਵਾਈ ਹੈ। ਹੁਣ ਵਿਜੀਲੈਂਸ ਦੀ ਟੀਮ ਸਾਬਕਾ ਵਿਧਾਇਕ ਨੂੰ ਅਗਲੇ ਹਫ਼ਤੇ ਮੁੜ ਸੱਦ ਸਕਦੀ ਹੈ। ਐੱਸਐੱਸਪੀ ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪ੍ਰਾਪਰਟੀ ਸਬੰਧੀ ਜਾਣਕਾਰੀ ਲਈ ਗਈ ਹੈ ਤੇ ਉਨ੍ਹਾਂ ਤੋਂ ਕੁਝ ਕਾਗਜ਼ਾਤ ਵੀ ਮੰਗਵਾਏ ਗਏ ਹਨ।