ਜੇਲ੍ਹ ਵਿੱਚ ਈਡੀ ਵੱਲੋਂ ਸਿਸੋਦੀਆ ਕੋਲੋਂ ਪੁੱਛ-ਪੜਤਾਲ ਗੈਰਕਾਨੂੰਨੀ: ਮਾਨ

ਜੇਲ੍ਹ ਵਿੱਚ ਈਡੀ ਵੱਲੋਂ ਸਿਸੋਦੀਆ ਕੋਲੋਂ ਪੁੱਛ-ਪੜਤਾਲ ਗੈਰਕਾਨੂੰਨੀ: ਮਾਨ

ਫ਼ਤਹਿਗੜ੍ਹ ਸਾਹਿਬ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਈਡੀ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲੋਂ ਜੇਲ੍ਹ ਵਿੱਚ ਕੀਤੀ ਗਈ ਪੁੱਛ-ਪੜਤਾਲ ਨੂੰ ਗੈਰ-ਕਾਨੂੰਨੀ ਅਤੇ ਮਨੁੱਖਤਾ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਪੁੱਛ-ਪੜਤਾਲ ਕਰਨ ਤੋਂ ਪਹਿਲਾਂ ਕੋਰਟ ਤੋਂ ਰਿਮਾਂਡ ਲੈਣਾ ਜ਼ਰੂਰੀ ਹੁੰਦਾ ਹੈ ਪਰ ਈਡੀ ਵੱਲੋਂ ਸਿਸੋਦੀਆ ਤੋਂ ਜੇਲ੍ਹ ਵਿੱਚ ਹੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਅਪਾ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਸੋਦੀਆ ਦੇ ਕੇਸ ਦੀ ਪੈਰਵੀਂ ਲਈ ਸੁਪਰੀਮ ਕੋਰਟ ਦਾ ਕੋਈ ਮਾਹਿਰ ਵਕੀਲ ਨਹੀਂ ਕੀਤਾ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਵਿੱਚ ਇਨਸਾਨੀਅਤ ਵਾਲੇ ਗੁਣ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਲਈ ਕੁਝ ਨਹੀਂ ਕਰ ਸਕਿਆ, ਉਸ ਤੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਉਮੀਦ ਰੱਖਣਾ ਮੂਰਖਤਾ ਹੋਵੇਗੀ।