ਐੱਫਆਈਐੈੱਚ ਪ੍ਰੋ ਹਾਕੀ ਲੀਗ: ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 3-2 ਨਾਲ ਹਰਾਇਆ

ਐੱਫਆਈਐੈੱਚ ਪ੍ਰੋ ਹਾਕੀ ਲੀਗ: ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 3-2 ਨਾਲ ਹਰਾਇਆ

ਰੁੜਕੇਲਾ (ਉੜੀਸਾ) –
ਸਟਰਾਈਕਰ ਸੁਖਜੀਤ ਸਿੰਘ ਵੱਲੋਂ ਦੂਜੇ ਹਾਫ ਵਿੱਚ ਕੀਤੇ ਦੋ ਗੋਲਾਂ ਸਦਕਾ ਭਾਰਤ ਨੇ ਅੱਜ ਇੱਥੇ ਐੱਫਆਈਐੈੱਚ ਪ੍ਰੋ ਲੀਗ ਹਾਕੀ ਦੇ ਪਹਿਲੇ ਮੈਚ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ 3-2 ਨਾਲ ਹਰਾ ਦਿੱਤਾ। ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਭਾਰਤ ਦਾ ਇਹ ਪਹਿਲਾ ਮੁਕਾਬਲਾ ਸੀ। ਵਿਸ਼ਵ ਕੱਪ ਮਗਰੋਂ ਭਾਰਤੀ ਟੀਮ ਵਿੱਚੋਂ ਕਈ ਖਿਡਾਰੀਆਂ ਨੂੰ ਬਾਹਰ ਕੀਤਾ ਗਿਆ ਸੀ ਪਰ ਸੁਖਜੀਤ ਸਿੰਘ ਨੂੰ ਟੀਮ ਵਿੱਚ ਰੱਖਿਆ ਗਿਆ ਸੀ ਜਿਸ ਨੇ ਅੱਜ ਮੈਚ ਦੌਰਾਨ 31ਵੇਂ ਤੇ 42ਵੇਂ ਮਿੰਟ ਵਿੱਚ ਮੈਦਾਨ ਗੋਲ ਦਾਗੇ। ਜਦਕਿ ਟੂਰਨਾਮੈਂਟ ਵਿੱਚ ਹੁਣ ਤੱਕ ਸਾਂਝੇ ਤੌਰ ’ਤੇ ਟੌਪ ਸਕੋਰਰ ਕਪਤਾਨ ਹਰਮਨਪ੍ਰੀਤ ਸਿੰਘ ਨੇ 30ਵੇਂ ਮਿੰਟ ਵਿੱਚ ਗੋਲ ਦਾਗਿਆ। ਜਰਮਨੀ ਵੱਲੋਂ ਪਾਲ ਕਾਫਮੈਨ ਅਤੇ ਮਾਈਕਲ ਐੱਸ. ਨੇ ਕ੍ਰਮਵਾਰ 44ਵੇਂ ਤੇ 57ਵੇਂ ਮਿੰਟ ’ਚ ਗੋਲ ਕੀਤੇ। ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਆਸਟਰੇਲੀਆ ਨਾਲ ਹੋਵੇਗਾ ਜਦਕਿ ਜਰਮਨੀ ਦੀ ਟੀਮ ਨਾਲ ਦੂਜੇ ਗੇੜ ਦਾ ਮੁਕਾਬਲਾ ਸੋਮਵਾਰ ਨੂੰ ਹੋਵੇਗਾ।