ਕਾਂਗਰਸ ਵੱਲੋਂ ਬਜਟ ਮੌਕੇ ਸਦਨ ’ਚੋਂ ਵਾਕਆਊਟ

ਕਾਂਗਰਸ ਵੱਲੋਂ ਬਜਟ ਮੌਕੇ ਸਦਨ ’ਚੋਂ ਵਾਕਆਊਟ

ਚੰਡੀਗੜ੍ਹ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤੇ ਜਾਣ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਵਾਕਆਊਟ ਕੀਤਾ। ਵਿਰੋਧੀ ਧਿਰ ਦੇ ਰੌਲੇ ਕਾਰਨ ਇੱਕ ਵਾਰ ਤਾਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭਾਸ਼ਣ ਵੀ ਰੋਕਣਾ ਪਿਆ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਔਰਤਾਂ ਨੂੰ ਵਾਅਦੇ ਮੁਤਾਬਿਕ ਇੱਕ ਹਜ਼ਾਰ ਰੁਪਏ ਦੇਣ ਬਾਰੇ ਬਜਟ ਵਿਚ ਕੋਈ ਉਪਬੰਧ ਨਾ ਹੋਣ ਦਾ ਮਾਮਲਾ ਉਠਾਇਆ ਪ੍ਰੰਤੂ ਸਪੀਕਰ ਕੁਲਤਾਰ ਸੰਧਵਾਂ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਿਠਾ ਦਿੱਤਾ। ਮੁੱਖ ਮੰਤਰੀ ਸਦਨ ਵਿਚ ਮੁੜ ਆਏ ਤਾਂ ਥੋੜ੍ਹੇ ਸਮੇਂ ਪਿੱਛੋਂ ਹੀ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਸਦਨ ਤੋਂ ਬਾਹਰ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਸਵਾਲਾਂ ਨੂੰ ਅਣਗੌਲਿਆ ਛੱਡੇ ਜਾਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਗਲੇ ਸੈਸ਼ਨ ਤੋਂ ਵੋਟਿੰਗ ਸ਼ੁਰੂ ਕਰਨ ਦੀ ਅਪੀਲ ਕੀਤੀ। ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨਿਰਪੱਖ ਭੂਮਿਕਾ ਨਹੀਂ ਨਿਭਾਈ। ਇਹ ਪੂਰੀ ਤਰ੍ਹਾਂ ਸਪੀਕਰ ਦੀ ਮਰਜ਼ੀ ਅਨੁਸਾਰ ਚੱਲ ਰਿਹਾ ਹੈ। ਸਿਰਫ਼ ‘ਆਪ’ ਵਿਧਾਇਕਾਂ ਦੇ ਹੀ ਸਵਾਲ ਲਏ ਜਾ ਰਹੇ ਸਨ। ਉਹ ਸਵਾਲ ਜਿਨ੍ਹਾਂ ਦਾ ਜਵਾਬ ਮੁੱਖ ਵਿਰੋਧੀ ਪਾਰਟੀ ਦੇ ਵਿਧਾਇਕ ਚਾਹੁੰਦੇ ਹਨ, ਨੂੰ ਅਣਡਿੱਠ ਕੀਤਾ ਜਾ ਰਿਹਾ ਸੀ।