ਭਾਰਤ ’ਚ ਇੰਜਨੀਅਰਿੰਗ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ 42 ਫ਼ੀਸਦ ਔਰਤਾਂ ਤੇ ਸਾਡੇ ਤੋਂ ਅਮਰੀਕਾ ਪਛੜਿਆ: ਮੋਦੀ

ਭਾਰਤ ’ਚ ਇੰਜਨੀਅਰਿੰਗ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ 42 ਫ਼ੀਸਦ ਔਰਤਾਂ ਤੇ ਸਾਡੇ ਤੋਂ ਅਮਰੀਕਾ ਪਛੜਿਆ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਪਿਛਲੇ ਨੌਂ ਸਾਲਾਂ ਵਿੱਚ ‘ਮਹਿਲਾ ਵਿਕਾਸ’ ਤੋਂ ‘ਮਹਿਲਾ ਦੀ ਅਗਵਾਈ ਵਾਲੇ ਵਿਕਾਸ’ ਵੱਲ ਵਧਿਆ ਹੈ। ਮਹਿਲਾ ਸਸ਼ਕਤੀਕਰਨ ’ਤੇ ਬਜਟ ਤੋਂ ਬਾਅਦ ਦੇ ਵੈੱਬੀਨਾਰ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਅੱਜ ਇੰਜਨੀਅਰਿੰਗ, ਵਿਗਿਆਨ ਅਤੇ ਤਕਨਾਲੋਜੀ ਵਿੱਚ 42 ਪ੍ਰਤੀਸ਼ਤ ਔਰਤਾਂ ਹਨ, ਜੋ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹਨ।