ਡਿਪਟੀ ਸਪੀਕਰ ਵੱਲੋਂ ਦਲੇਰ ਖ਼ਾਲਸਾ ਗਤਕਾ ਗਰੁੱਪ ਸਨਮਾਨਿਤ

ਡਿਪਟੀ ਸਪੀਕਰ ਵੱਲੋਂ ਦਲੇਰ ਖ਼ਾਲਸਾ ਗਤਕਾ ਗਰੁੱਪ ਸਨਮਾਨਿਤ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ‘ਭਾਰਤ ਦੀ ਸ਼ਾਨ ਡਾਇਮੰਡ ਐਵਾਰਡ’ ਜੇਤੂ ਇੰਟਰਨੈਸ਼ਨਲ ਦਲੇਰ ਖ਼ਾਲਸਾ ਗਤਕਾ ਗਰੁੱਪ ਦੇ ਮੈਂਬਰਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਡਿਪਟੀ ਸਪੀਕਰ ਨੇ ਗਤਕਾ ਗਰੁੱਪ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੀ ਸ਼ਾਨ ਐਵਾਰਡ ਅਤੇ ਡਾਇਮੰਡ ਜੇਤੂ ਗਤਕਾ ਗਰੁੱਪ ਨੇ ਪੰਜਾਬ ਦੀ ਸ਼ਾਨ ਵਧਾਈ ਹੈ, ਜਿਸ ਲਈ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ, ਡਾ. ਕਸ਼ਮੀਰ ਸਿੰਘ ਢਿੱਲੋਂ, ਹਰਦੀਪ ਸਿੰਘ ਕਲਮ ਗਹੂੰਣ, ਚਰਨਜੀਤ ਸਿੰਘ ਚੰਨੀ, ਬਲਵੀਰ ਸਿੰਘ ਬਿੱਲਾ ਖੜੌਦੀ, ਦਲੇਰ ਖ਼ਾਲਸਾ ਗਤਕਾ ਗਰੁੱਪ ਦੇ ਜਥੇਦਾਰ ਨਾਨਕ ਸਿੰਘ, ਰਣਵੀਰ ਸਿੰਘ, ਸੁਖਦੇਵ ਸਿੰਘ ਸੁੱਖਾ ਬਾਬਾ, ਪਰਮਵੀਰ ਸਿੰਘ ਲੱਭੀ, ਬਲਜੋਤ ਸਿੰਘ ਆਦਿ ਹਾਜ਼ਰ ਸਨ।