ਵਿਸ਼ਵ ਬੈਂਕ ਦੇ ਮੁੱਖ ਅਹੁਦੇ ’ਤੇ ਪਹੁੰਚਣ ਵਾਲੇ ਸ੍ਰ. ਅਜੇਪਾਲ ਸਿੰਘ ਬੰਗਾ ਪਹਿਲੇ ਸਿੱਖ

ਵਿਸ਼ਵ ਬੈਂਕ ਦੇ ਮੁੱਖ ਅਹੁਦੇ ’ਤੇ ਪਹੁੰਚਣ ਵਾਲੇ ਸ੍ਰ. ਅਜੇਪਾਲ ਸਿੰਘ ਬੰਗਾ ਪਹਿਲੇ ਸਿੱਖ

ਜਲੰਧਰ ਦੀ ਪਿਛੋਕੜ ਵਾਲਾ ਇੱਕ ਪੰਜਾਬੀ ਜਿਸਨੇ ਅਰਥ-ਸ਼ਾਸਤਰ ਦੀ ਬੀ. ਏ. ਤੋਂ ਬਾਅਦ ਆਈ. ਆਈ. ਐਮ. ਅਹਿਮਦਾਬਾਦ ਤੋਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਉਚੇਰੀ ਵਿਦਿਆ ਹਾਸਲ ਕਰ 1981 ’ਚ ਨੈਸਲੇ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਸਰਦਾਰ ਅਜੇਪਾਲ ਸਿੰਘ ਬੰਗਾ ਅੱਜ ਵਿਸ਼ਵ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਪਹਿਲੇ ਸਿੱਖ ਵਿਅਕਤੀ ਬਣੇ ਹਨ। ਡਾ. ਮਨਮੋਹਨ ਸਿੰਘ ਜੀ ਤੋਂ ਬਾਅਦ ਇਹ ਦੂਸਰੇ ਸਿੱਖ ਹਨ ਜਿਹੜੇ ਆਪਣੀ ਪੜ੍ਹਾਈ, ਤਜਰਬੇ ਅਤੇ ਸਿਆਣਪ ਦੇ ਸਿਰ ਤੇ ਦੁਨੀਆਂ ਭਰ ਨਾਮਣਾ ਖੱਟ ਕੇ ਦੁਨੀਆਂ ਪੱਧਰ ’ਤੇ ਆਉਣੀ ਧਾਂਕ ਜਮਾਉਣ ’ਚ ਕਾਮਯਾਬ ਹੋਏ ਹਨ।
ਇਹਨਾਂ ਦਾ ਇਸ ਮੁਕਾਮ ’ਤੇ ਪਹੁੰਚਣ ਨਾਲ ਸਾਡਾ ਸਿੱਖਾਂ ਦਾ, ਪੰਜਾਬ ਦਾ ਅਤੇ ਭਾਰਤ ਦਾ ਨਾਮ ਆਪਣੇ ਆਪ ਹੀ ਦੁਨੀਆਂ ਪੱਧਰ ’ਤੇ ਪ੍ਰਚਾਰਿਆ ਜਾਵੇਗਾ ਅਤੇ ਦੁਨੀਆਂ ਪੱਧਰ ਤੇ ਸਿੱਖਾਂ, ਪੰਜਾਬੀਆਂ ਅਤੇ ਭਾਰਤੀਆਂ ਦੀ ਪਹੁੰਚ ’ਚ ਸਾਕਾਰਾਤਮਿਕਤਾ ਆਵੇਗੀ। ਸਾਨੂੰ ਅਜਿਹੇ ਪੜ੍ਹੇ ਲਿਖੇ ਸਿੱਖਾਂ ਤੋਂ ਪ੍ਰੇਰਨਾ ਲੈ ਕੇ ਆਉਣੇ ਬੱਚਿਆਂ ਨੂੰ ਇਹਨਾਂ ਦੀ ਰੀਸ ਕਰਨ ਲਈ ਉਕਸਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਅੱਗੇ ਵੱਧ ਕੇ ਚੰਗੀਆਂ ਪੜ੍ਹਾਈਆਂ ਕਰਕੇ ਕਾਮਯਾਬੀਆਂ ਹਾਸਲ ਕਰ ਸਕਣ ਅਤੇ ਆਪਣੇ ਅਤੇ ਸਾਡਾ ਸਿੱਖਾਂ ਦਾ, ਸਿੱਖ ਕੌਮ ਦਾ ਨਾਮ ਰੋਸ਼ਨ ਕਰ ਸਕਣ। ਸਾਨੂੰ ਅੱਜ ਸਭ ਕੁਝ ਹੋਰ ਛੱਡ ਅਜਿਹੇ ਪ੍ਰੇਰਨਾ ਸਰੋਤਾਂ ਤੋਂ ਕੁਝ ਸਿੱਖਣ ਦੀ ਸਖ਼ਤ ਜ਼ਰੂਰਤ ਹੈ।
ਅਜਿਹੇ ਲੋਕ ਸਾਡੇ ਅਸਲ ਪ੍ਰੇਰਨਾ ਸਰੋਤ ਹੋਣਗੇ ਤਾਂ ਅਸੀਂ ਆਪਣੀਆਂ ਪੀੜ੍ਹੀਆਂ ਦਾ ਭਵਿੱਖ ਸੁਨਹਿਰੀ ਦੇਖ ਸਕਾਂਗੇ ਅਤੇ ਵਿਸ਼ਵ ਭਰ ਚ ਸਾਡਾ ਨਾਲ ਸਨਮਾਨ ਨਾਲ ਲਿਆ ਜਾਵੇਗਾ।