ਕੋਟਕਪੂਰਾ ਗੋਲੀਕਾਂਡ ਦੀ ਚਾਰਜਸੀਟ ਦਾਖਲ ਸੁਖਬੀਰ ਤੇ ਸੁਮੇਧ ਸੈਣੀ ਮੁੱਖ ਸਾਜ਼ਿਸ਼ਕਰਤਾ

ਕੋਟਕਪੂਰਾ ਗੋਲੀਕਾਂਡ ਦੀ ਚਾਰਜਸੀਟ ਦਾਖਲ ਸੁਖਬੀਰ ਤੇ ਸੁਮੇਧ ਸੈਣੀ ਮੁੱਖ ਸਾਜ਼ਿਸ਼ਕਰਤਾ

ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਐਵਾਰਡ ਵਾਪਸ ਲਿਆ ਜਾਵੇ : ਭਾਜਪਾ
ਫਰੀਦਕੋਟ : ਪੰਜਾਬ ਦੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਵਿਸੇਸ ਜਾਂਚ ਟੀਮ (ਐਸ. ਆਈ. ਟੀ.) ਨੇ ਚਾਰਜਸੀਟ ਪੇਸ ਕਰ ਦਿੱਤੀ ਹੈ, ਜਿਸ ’ਚ ਸਾਬਕਾ ਉਪ ਮੁੱਖ ਮੰਤਰੀ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਮੁੱਖ ਸਾਜਿਸਕਰਤਾ ਬਣਾਇਆ ਗਿਆ ਹੈ। ਏ. ਡੀ. ਜੀ. ਪੀ. ਐਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ 7 ਹਜਾਰ ਪੰਨਿਆਂ ਦਾ ਚਲਾਨ ਪੇਸ ਕੀਤਾ ਹੈ। ਚਲਾਨ ਅਨੁਸਾਰ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀ.ਜੀ.ਪੀ. ਸੁਮੇਧ ਸੈਣੀ ਨੇ ਪਿੰਡ ਬੁਰਜ ਜਵਾਹਰ ਸਿੰਘਵਾਲਾ ਅਤੇ ਗੁਰਦੁਆਰਾ ਬਰਗਾੜੀ ਸਾਹਿਬ ’ਚ ਬੇਅਦਬੀ ਕੀਤੀ। ਲੜੀਵਾਰ ਹੋਈਆਂ ਤਿੰਨ ਘਟਨਾਵਾਂ ’ਚ ਲਾਪਰਵਾਹੀ ਨੂੰ ਲੁਕਾਉਣ ਲਈ ਗੈਰਕਾਨੂੰਨੀ ਤਾਕਤ ਦੀ ਵਰਤੋਂ ਕਰਨ ਦੀ ਸਾਜਿਸ ਘੜੀ ਗਈ। ਉਕਤ ਦੋਵੇਂ (ਸੁਖਬੀਰ ਅਤੇ ਸੁਮੇਧ ਸੈਣੀ) ਗੋਲੀਕਾਂਡ ਦੇ ਮੁੱਖ ਸਾਜਿਸਕਰਤਾ ਹਨ। ਇਸ ਤੋਂ ਇਲਾਵਾ ਤਤਕਾਲੀ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੂੰ ਵੀ ਇਸ ਸਾਜਿਸ ’ਚ ਮਦਦ ਕਰਨ ਦੇ ਦੋਸੀ ਬਣਾਇਆ ਗਿਆ ਹੈ। ਚਲਾਨ ਅਨੁਸਾਰ ਤਤਕਾਲੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀ. ਆਈ. ਜੀ. ਅਮਰ ਸਿੰਘ ਚਾਹਲ, ਐਸ. ਐਸ. ਪੀ. ਚਰਨਜੀਤ ਸਰਮਾ ਨੂੰ ਦੋਸੀ ਬਣਾਇਆ ਗਿਆ ਹੈ। ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਨੂੰ ਸਾਜਿਸ ਨੂੰ ਲੁਕਾਉਣ ਦੇ ਨਾਲ-ਨਾਲ ਤੱਥਾਂ ਨੂੰ ਲੁਕਾਉਣ ਦਾ ਦੋਸੀ ਬਣਾਇਆ ਗਿਆ ਹੈ। ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਨੂੰ ਵੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ ਕਰਨ ਦਾ ਦੋਸ਼ੀ ਬਣਾਇਆ ਗਿਆ ਹੈ। ਅਦਾਲਤ ਵਲੋਂ ਇਨ੍ਹਾਂ ਦੋਸ ਪੱਤਰਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਉਦੋਂ ਤੱਕ ਅਦਾਲਤ ਜਾਂਚ ਟੀਮ ਵਲੋਂ ਪੇਸ ਕੀਤੇ ਦਸਤਾਵੇਜਾਂ ਦੀ ਘੋਖ ਪੜਤਾਲ ਕਰੇਗੀ। ਵਿਸੇਸ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ, ਰਾਕੇਸ ਕੁਮਾਰ ਅਗਰਵਾਲ ਅਤੇ ਗੁਲਨੀਤ ਸਿੰਘ ਖੁਰਾਣਾ ਚਲਾਨ ਪੇਸ ਕਰਨ ਲਈ ਆਏ। ਜਾਂਚ ਟੀਮ ਦੇ ਮੈਂਬਰਾਂ ਵਲੋਂ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਅਤੇ ਕੋਈ ਵੀ ਬਿਆਨ ਮੀਡੀਆ ਨੂੰ ਨਹੀਂ ਦਿੱਤਾ। ਦੱਸਣਯੋਗ ਹੈ ਕਿ ਸ: ਪ੍ਰਕਾਸ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਤੋਂ ਇਲਾਵਾ ਬਾਕੀ ਸਾਰੇ ਮੁਲਜਮਾਂ ਨੂੰ ਇਸ ਮੁਕੱਦਮੇ ’ਚ ਹਾਈਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ। ਇਸ ਤੋਂ ਪਹਿਲਾਂ ਇਸ ਕਾਂਡ ਦੀ ਜਾਂਚ ਸਾਬਕਾ ਆਈ.ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿੱਟ ਵਲੋਂ ਕੀਤੀ ਗਈ ਸੀ। ਹਾਈਕੋਰਟ ਨੇ 2021 ਵਿਚ ਕੁੰਵਰਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਆਧਾਰਹੀਣ ਮੰਨਦਿਆਂ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ’ਚ ਨਵੀਂ ਪੜਤਾਲ ਟੀਮ ਬਣਾਉਣ ਦੇ ਆਦੇਸ ਦਿੱਤੇ ਸਨ। ਪੰਜਾਬ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਏ.ਡੀ.ਜੀ.ਪੀ. ਐਲ. ਕੇ .ਯਾਦਵ ਦੀ ਅਗਵਾਈ ਵਿਚ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਟੀਮ ਦਾ ਗਠਨ ਕੀਤਾ ਸੀ। ਫਰੀਦਕੋਟ ਦੇ ਐਸ.ਐਸ.ਪੀ. ਹਰਜੀਤ ਸਿੰਘ ਨੇ ਪੁਸਟੀ ਕਰਦੇ ਹੋਏ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਸਿੱਟ ਵਲੋਂ ਅੱਜ ਅਦਾਲਤ ’ਚ ਸ: ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ 8 ਵਿਅਕਤੀਆਂ ਖ਼ਿਲਾਫ ਚਲਾਨ ਅਦਾਲਤ ਵਿਚ ਪੇਸ ਕੀਤਾ ਗਿਆ ਹੈ ਅਤੇ ਜਾਂਚ ਟੀਮ ਵਲੋਂ ਇਸ ਮਾਮਲੇ ’ਚ ਹੋਰ ਵੀ ਚਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ। ਵਿਸੇਸ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਹੇਠਲੇ ਪੁਲਿਸ ਮੁਲਾਜਮਾਂ ਦੇ ਹਿਤ ਵੀ ਸੁਰੱਖਿਅਤ ਰੱਖੇ ਹਨ। ਸੂਤਰਾਂ ਅਨੁਸਾਰ ਕਾਨੂੰਨੀ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਆਈ.ਪੀ.ਸੀ. ਦੀ ਧਾਰਾ 176 ਤਹਿਤ ਸੁਰੱਖਿਅਤ ਕੀਤਾ ਗਿਆ ਹੈ। ਇਸ ਗੱਲ ਦੀ ਪੁਸਟੀ ਸਿੱਟ ਦੇ ਮੁਖੀ ਐਲ.ਕੇ. ਯਾਦਵ ਏ.ਡੀ.ਜੀ.ਪੀ. ਪੰਜਾਬ ਨੇ ਵੀ ਕੀਤੀ ਹੈ।