ਸਿਰਫ਼ ਧੋਨੀ ਨੇ ਹੀ ਮਾੜੇ ਵੇਲੇ ਦੌਰਾਨ ਮੇਰੇ ਨਾਲ ਗੱਲ ਕੀਤੀ: ਕੋਹਲੀ

ਸਿਰਫ਼ ਧੋਨੀ ਨੇ ਹੀ ਮਾੜੇ ਵੇਲੇ ਦੌਰਾਨ ਮੇਰੇ ਨਾਲ ਗੱਲ ਕੀਤੀ: ਕੋਹਲੀ

ਨਵੀਂ ਦਿੱਲੀ- ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕ੍ਰਿਕਟ ਦੇ ਮੈਦਾਨ ’ਚ ਮਾੜੇ ਵੇਲੇ ਸਮੇਂ ਉਨ੍ਹਾਂ ਨਾਲ ਗੱਲ ਕੀਤੀ ਸੀ। ਕੋਹਲੀ ਨੇ ਪਿਛਲੇ ਮਹੀਨੇ ਚਾਰ ਇਕ ਦਿਨਾਂ ਮੈਚਾਂ ਵਿੱਚ ਤਿੰਨ ਸੈਂਕੜੇ ਲਗਾ ਕੇ ਆਪਣਾ ਪੁਰਾਣਾ ਰੰਗ ਦਿਖਾਇਆ ਹੈ। ਉਸ ਨੇ ਇਸ ਤੋਂ ਪਹਿਲਾਂ ਸਤੰਬਰ 2022 ‘ਚ ਏਸ਼ੀਆ ਕੱਪ ਟੀ-20 ਟੂਰਨਾਮੈਂਟ ‘ਚ ਸੈਂਕੜਾ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਿਆਂ ਦੇ ਤਿੰਨ ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਸੀ। ਕੋਹਲੀ ਅਤੇ ਧੋਨੀ ਦਾ ਮਜ਼ਬੂਤ ​​ਰਿਸ਼ਤਾ ਹੈ। ਕੋਹਲੀ ਦੇ ਇਹ ਸ਼ਬਦ ਇਸ ਗੱਲ ਨੂੰ ਸਾਬਤ ਕਰਦੇ ਹਨ।