ਮਾਤਾ ਇੰਦਰਜੀਤ ਕੌਰ ਬਦੇਸ਼ਾ ਦੀ ਪਹਿਲੀ ਬਰਸੀ ਉਪਰ ਵੱਡੀਆਂ ਸ਼ਖ਼ਸੀਅਤਾਂ ਹੋਈਆਂ ਸ਼ਾਮਲ ਭਾਰੀ ਗਿਣਤੀ ’ਚ ਸੰਗਤਾਂ ਵਲੋਂ ਮਾਤਾ ਜੀ ਨੂੰ ਸ਼ਰਧਾਂਜਲੀ

ਮਾਤਾ ਇੰਦਰਜੀਤ ਕੌਰ ਬਦੇਸ਼ਾ ਦੀ ਪਹਿਲੀ ਬਰਸੀ ਉਪਰ ਵੱਡੀਆਂ ਸ਼ਖ਼ਸੀਅਤਾਂ ਹੋਈਆਂ ਸ਼ਾਮਲ ਭਾਰੀ ਗਿਣਤੀ ’ਚ ਸੰਗਤਾਂ ਵਲੋਂ ਮਾਤਾ ਜੀ ਨੂੰ ਸ਼ਰਧਾਂਜਲੀ

ਮਲਸੀਆ/ਜਲੰਧਰ, (ਸਾਡੇ ਲੋਕ) : ਪੰਥਕ ਆਗੂ ਅਤੇ ਸਮਾਜ ਸੇਵਕ ਸਵਰਗੀ ਸਰਦਾਰ ਗੁਰਦੇਵ ਸਿੰਘ ਬਦੇਸਾ ਦੀ ਪਤਨੀ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਦੇਵ ਸਿੰਘ ਬਦੇਸ਼ਾ (ਪੀਟਾ) ਦੀ ਭਰਜਾਈ ਇੰਦਰਜੀਤ ਕੌਰ ਜੀ ਜੋ ਬੀਤੇ ਵਰ੍ਹੇ 15 ਮਾਰਚ 2022 ਨੂੰ ਅਕਾਲ ਪੁਰਖ ਵਲੋਂ ਦਿੱਤੀ ਸਾਹਾਂ ਦੀ ਪੂੰਜੀ ਭੋਗਕੇ ਅਕਾਲ ਪੁਰਖ ਦੇ ਚਰਨਾ ’ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਮਿੱਠੀ ਨਿੱਘੀ ਯਾਦ ਵਿਚ ਕਰਵਾਏ ਗਏ ਸਮਾਗਮ ਵਿਚ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਸਾਹਿਤਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਇਥੇ ਇਹ ਜ਼ਿਕਰਯੋਗ ਹੈ ਕੀ ਸਤਿਕਾਰਯੋਗ ਮਾਤਾ ਇੰਦਰਜੀਤ ਕੌਰ ਬਦੇਸ਼ਾ ਕੈਲੀਫੋਰਨੀਆ ਵਸਦੇ ਅਮਰੀਕਾ ਦੇ ਉਘੇ ਨੌਜਵਾਨ ਸਿੱਖ ਆਗੂ ਅਤੇ ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਸ੍ਰ. ਜੰਗ ਸਿੰਘ ਬਦੇਸ਼ਾ ਦੇ ਮਾਤਾ ਜੀ ਸਨ। ਮਾਤਾ ਜੀ ਦੀ ਇਸ ਪਹਿਲੀ ਬਰਸੀ ਉਪਰ ਪੰਜਾਬ ਕਾਂਗਰਸ ਦੀ ਰੂਹ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ, ਹਾਕੀ ਦੇ ਉਲੰਪੀਅਨ ਖਿਡਾਰੀ ਅਤੇ ਐਸਐਸਪੀ ਸ੍ਰ. ਬਲਜੀਤ ਸਿੰਘ ਢਿੱਲੋਂ ਅਤੇ ਐਸ ਐਸ ਪੀ ਸ੍ਰ. ਹਰਪ੍ਰੀਤ ਸਿੰਘ ਮੰਡੇਰ ਪੰਜਾਬ ਦੀ ਅਵਾਜ਼ ਸਰਦਾਰ ਲੱਖਾ ਸਿੰਘ ਸਿਧਾਣਾ ਵੀ ਹਾਜ਼ਰ ਸਨ।
ਮਾਤਾ ਜੀ 15 ਮਾਰਚ 2022 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸਥਾਨਕ ਅਨਾਜ ਮੰਡੀ ਵਿਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਭੇਟ ਕਰਨ ਤੋਂ ਪਹਿਲਾਂ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇੰਦਰਜੀਤ ਕੌਰ ਬਦੇਸ਼ਾ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਿਰ ਸਰਕਾਰੀ ਡਿਗਰੀ ਕਾਲਜ ਤੇ ਅਨਾਜ ਮੰਡੀ ਦੀ ਸਥਾਪਨਾ ਕਰਨ ਵਿਚ ਬਦੇਸ਼ਾ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਵੀ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਕੈਮ ਗਿੱਲ ਅਤੇ ਬਲਵਿੰਦਰ ਸਿੰਘ ਯੂਐਸਏ ਵੀ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿਚ ਸ਼ਾਮਲ ਸਨ। ਇਸ ਸਮੇਂ ਅਮਰੀਕਾ ਦੇ ਉਘੇ ਸਿੱਖ ਫਾਰਮਰ ਟਰਾਂਸਪ੍ਰੋਟਰ ਸ੍ਰ. ਅੰਮਿ੍ਰਤਪਾਲ ਸਿੰਘ ਨਿਝੱਰ, ਸਿੱਖਾਂ ਦੀ ਅੰਤਰਰਾਸ਼ਟਰੀ ਅਵਾਜ਼ ਭਾਈ ਕੁਲਬੀਰ ਸਿੰਘ ਬੜਾਪਿੰਡ, ਹਾਕੀ ਦੇ ਉਲੰਪੀਅਨ ਖਿਡਾਰੀ ਅਤੇ ਐਸਐਸਪੀ ਸ੍ਰ. ਬਲਜੀਤ ਸਿੰਘ ਢਿੱਲੋਂ ਅਤੇ ਐਸ ਐਸ ਪੀ ਸ੍ਰ. ਹਰਪ੍ਰੀਤ ਸਿੰਘ ਮੰਡੇਰ ਵੀ ਹਾਜ਼ਰ ਸਨ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਸੀਨੀਅਰ ਕਾਂਗਰਸੀ ਆਗੂ ਤਰਲੋਕ ਸਿੰਘ ਰੂਪਰਾ ਨੇ ਨਿਭਾਏ। ਸਮਾਗਮ ਵਿਚ ਨਕੋਦਰ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਭਾਜਪਾ ਦੇ ਸੀਨੀਅਰ ਆਗੂ ਤਰਸੇਮ ਲਾਲ ਮਿੱਤਲ, ਭੁਪਿੰਦਰ ਸਿੰਘ ਥਿੰਦ ਸੇਵਾ ਮੁਕਤ ਡੀਐਸਪੀ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਦਵਿੰਦਰ ਸਿੰਘ ਆਹਲੂਵਾਲੀਆ ਚੇਅਰਮੈਨ ਸੋਸ਼ਲ ਇੰਪਾਵਰਮੈਂਟ ਐਂਡ ਵੈਲਫੇਅਰ ਪੰਜਾਬ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਪਵਨ ਕੁਮਾਰ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਲੇਖਕ ਤੇ ਪੱਤਰਕਾਰ ਨਰਿੰਦਰ ਸੱਤੀ, ਐਡਵੋਕੇਟ ਰਘਬੀਰ ਸਿੰਘ ਟਰਕੀਆਣਾ, ਲਖਵਿੰਦਰ ਸਿੰਘ ਲੱਖਾ ਕਾਂਗਰਸ ਸਾਬਕਾ ਬਲਾਕ ਪ੍ਰਧਾਨ ਲੋਹੀਆ, ਸੁਖਦੀਪ ਸਿੰਘ ਕੰਗ, ਅਰਵਿੰਦ ਕੁਮਾਰ (ਦੋਵੇਂ ਪੀਏ), ‘ਆਪ’ ਆਗੂ ਬੂਟਾ ਸਿੰਘ ਕਲਸੀ, ਪ੍ਰਵੀਨ ਗਰੋਵਰ ਕਾਂਗਰਸ ਸ਼ਹਿਰੀ ਪ੍ਰਧਾਨ, ਪਵਨ ਅਗਰਵਾਲ ਸਾਬਕਾ ਐਮਸੀ, ਰੇਸ਼ਮ ਗਿੱਲ ਸਾਬਕਾ ਐਮਸੀ, ਰੋਮੀ ਗਿੱਲ ਸਾਬਕਾ ਐਮਸੀ, ਯਸ਼ਪਾਲ ਗੁਪਤਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਮਹਿੰਦਰਪਾਲ ਸਿੰਘ ਟੁਰਨਾ ਕਾਂਗਰਸ ਬਲਾਕ ਪ੍ਰਧਾਨ ਮਹਿਤਪੁਰ, ਸੁਰਿੰਦਰ ਕੁਮਾਰ ਭੱਟੀ, ਬਲਜੀਤ ਕੌਰ ਗੁਗਨ ਜਲੰਧਰ, ਕਪਿਲ ਕੁਮਾਰ ਗੁਪਤਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਤੋਂ ਇਲਾਵਾ ਜੰਗ ਸਿੰਘ ਸਪੁੱਤਰ ਸਵਰਗੀ ਗੁਰਦੇਵ ਸਿੰਘ ਬਦੇਸ਼ਾ, ਬਲਜੀਤ ਸਿੰਘ ਬਦੇਸ਼ਾ, ਸੁਰਜੀਤ ਸਿੰਘ ਬਦੇਸ਼ਾ ਅਤੇ ਅਮਰੀਕ, ਕੈਨੇਡਾ ਤੇ ਇੰਗਲੈਂਡ ਵਸਦੇ ਬਦੇਸ਼ਾ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਸਮਾਗਮ ਵਿਚ ਹਾਜ਼ਰ ਸਨ।