9 ਅਗਸਤ 1922 ’ਤੇ ਵਿਸ਼ੇਸ਼ – ਮੋਰਚਾ ਗੁਰੂ ਕਾ ਬਾਗ

9 ਅਗਸਤ 1922 ’ਤੇ ਵਿਸ਼ੇਸ਼ – ਮੋਰਚਾ ਗੁਰੂ ਕਾ ਬਾਗ

ਪ੍ਰਮਿੰਦਰ ਸਿੰਘ ‘ਪ੍ਰਵਾਨਾ’
ਕੈਲੀਫੋਰਨੀਆ ਯੂ.ਐਸ.ਏ.)
(510) 415-9377

ਸਿੱਖ ਧਰਮ ਅਤੇ ਰਾਜਨੀਤੀ ਸੰਸਾਰ ਵਿਚ ਹਮੇਸ਼ਾ ਚਰਚਾ ਦੇ ਵਿਸ਼ੇ ਰਹੇ ਹਨ। ਜਿਸ ਨੇ ਸਦਾ ਹੀ ਸਮਾਜ ਨੂੰ ਪ੍ਰਭਾਵਤ ਕੀਤਾ ਹੈ। ਸਿੱਖ ਧਰਮ ਮੂਲ ਰੂਪ ਵਿਚ ਇਕ ਸਮਾਜ ਸੁਧਾਰ ਲਹਿਰ ਹੈ। ਇਕ ਸਵੈ ਮਾਣ, ਸਵੈ ਰੱਖਿਆ ਅਤੇ ਮਨੁੱਖ ਦੀ ਮੁਕੰਮਲ ਅਜ਼ਾਦੀ ਲਈ ਫੌਜੀ ਖਾਲਸਾ ਤਿਆਰ ਹੋਇਆ। ਜਿਸਨੇ ਹਮੇਸ਼ਾ ਜੁਲਮ ਸਹਿੰਦੇ ਵੀ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ। ਅਖੀਰ ਆਪਣਾ ਖਾਲਸਾ ਰਾਜ ਸਥਾਪਤ ਕੀਤਾ। ਅੰਗਰੇਜ਼ੀ ਹਕੂਮਤ ਨੇ ਆਪਣਾ ਰਾਜ ਕਾਇਮ ਰੱਖਣ ਲਈ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਕੇ ਸਿੱਖੀ ਨੂੰ ਢਾਅ ਲਾਉਣ ਦੀ ਸਾਜ਼ਿਸ਼ ਰਚਾ ਲਈ। ਜਿਸ ਵਿਚ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜ਼ਾ ਕਰਵਾ ਲਿਆ। ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਕੇ ਅਯੈਸ਼ੀ ਦੇ ਅੱਡੇ ਬਣਾ ਲਏ। ਪਾਵਨ ਇਤਿਹਾਸਕ ਗੁਰਧਾਮਾਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਵਿਚੋਂ ਅਜ਼ਾਦ ਕਰਵਾਉਣ ਲਈ ਚਲੀ ਗੁਰਦੁਆਰਾ ਸੁਧਾਰ ਲਹਿਰ ਹੇਠ ਇਕ ਤੋਂ ਬਾਅਦ ਇਕ ਮੋਰਚਾ ਅੰਗਰੇਜ਼ੀ ਹਕੂਮਤ ਵਿਰੁੱਧ ਲਾਉਣਾ ਪਿਆ। ਫਿਰ ਭਾਵੇਂ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ, ਤਰਨ ਤਾਰਨ, ਜੈਤੋਂ, ਮੋਰਚਾ ਗੁਰੂ ਕਾ ਬਾਗ ਹੋਵੇ। ਇਸ ਜਨਤਕ ਸ਼ਾਂਤਮਈ ਸੰਘਰਸ਼ ਵਿਚ ਸਿੱਖਾਂ ਨੇ ਬੜੇ ਜੋਸ਼ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਗੁਰਦੁਆਰਿਆਂ ਵਿਚੋਂ ਦੁਰਾਚਾਰੀ ਮਹੰਤਾਂ ਨੂੰ ਕੱਢ ਕੇ ਗੁਰਦੁਆਰਿਆਂ ਨੂੰ ਅਜ਼ਾਦ ਕਰਵਾ ਕੇ ਪ੍ਰਬੰਧ ਸੰਗਤਾਂ ਦੇ ਹੱਥ ਸੌਂਪਿਆ। ਇਨ੍ਹਾਂ ਸਾਰੇ ਮੋਰਚਿਆਂ ਨੇ ਅੱਗੇ ਜਾ ਕੇ ਜਨਤਕ ਅੰਦੋਲਨਾਂ ਦਾ ਰਾਹ ਖੋਲ੍ਹਿਆ।
ਇਨ੍ਹਾਂ ਮੋਰਚਿਆਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁਕੇਵਾਲੀ, ਸੰਹਿਸਰਾਂ ਆਦਿ ਦੇ ਵਿਚਕਾਰ ਸਥਿਤ ਗੁਰਦੁਆਰਾ ‘ਗੁਰੂ ਕਾ ਬਾਗ’ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ’ਤੇ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਸਥਾਪਤ ਹਨ। ਇਨ੍ਹਾਂ ਗੁਰਧਾਮਾਂ ਦੇ ਨਾਉਂ ਕਾਫ਼ੀ ਜ਼ਮੀਨ ਸੀ। ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਜੋ ਇਕ ਦੁਰਾਚਾਰੀ ਅਤੇ ਅਯੈਸ਼ੀ ਸੀ। ਉਸ ਨੂੰ ਅੰਗਰੇਜ਼ਾਂ ਵਲੋਂ ਸਿੱਖਾਂ ਦੇ ਵਿਰੁੱਧ ਵਰਤਿਆ ਜਾ ਰਿਹਾ ਸੀ। ਮਹੰਤਾਂ ਨਾਲ ਸਰਕਾਰੀ ਮਿਲੀਭੁਗਤ ਨਾਲ ਹੀ 20 ਫਰਵਰੀ 1921 ਈ. ਨੂੰ ਵਾਪਰੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ 8 ਅਗਸਤ 1922 ਈ. ਨੂੰ ਸਾਕਾ ਗੁਰੂ ਕਾ ਬਾਗ ਵਾਪਰਿਆ। ਜੋ ਸਿੱਖ ਕੌਮ ਦੀ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਆਪਣੇ ਧਰਮ ਪ੍ਰਤੀ ਵਿਖਾਈ ਕੁਰਬਾਨੀ ਦੀ ਮੂੰਹੋਂ ਬੋਲਦੀ ਤਸਵੀਰ ਹੈ। ਇਕ ਦਿਨ ਗੁਰੂ ਕਾ ਬਾਗ ਦੀ ਜ਼ਮੀਨ ਤੋਂ ਲੰਗਰਾਂ ਦੀ ਸੇਵਾ ਵਾਸਤੇ ਬਾਲਣ ਲੈਣ ਗਏ ਪੰਜ ਸਿੰਘਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿੰਘਾਂ ਨੂੰ 7 ਮਹੀਨੇ ਦੀ ਕੈਦ ਅਤੇ ਜਰਮਾਨਾ ਕਰ ਦਿੱਤਾ। ਇਸ ਘਟਨਾ ਦੇ ਨਾਲ ਹੀ ‘ਮੋਰਚਾ ਗੁਰੂ ਕਾਬਾਗ’ ਆਰੰਭ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਪੁਰਅਮਨ ਸੰਘਰਸ਼ ਕਰਨ ਲਈ, ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ। ਰੋਸ ਵਜੋਂ 5 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਲਈ ਭੇਜਿਆ ਜਾਣ ਲੱਗਾ। ਜਿਸ ਨੂੰ ਪੁਲਿਸ ਫੜ ਕੇ ਦੂਰ-ਦੁਰਾਡੇ ਛੱਡ ਆਉਂਦੀ। ਜਦੋਂ ਗ੍ਰਿਫ਼ਤਾਰੀਆਂ ਦੀ ਗਿਣਤੀ ਵੱਧਦੀ ਗਈ ਤਾਂ ਪੁਲਿਸ ਦੀ ਸਖਤੀ ਵੀ ਵੱਧਦੀ ਗਈ। ਫਿਰ 31 ਅਗਸਤ 1922 ਨੂੰ 200 ਅਕਾਲੀਆਂ ਦਾ ਜਥਾ ਅੰਮ੍ਰਿਤਸਰ ਤੋਂ ਗੁਰੂ ਕਾ ਬਾਗ ਭੇਜਿਆ ਗਿਆ। ਪਿੰਡ ਸੰਹਿਸਰਾ, ਘੁਕੇਵਾਲੀ, ਲਸ਼ਕਰੀ, ਨੰਗਲ, ਜਗਦੇਵ ਕਲਾਂ ਵਿਚ ਸਿੱਖਾਂ ਦੀ ਕਾਫ਼ੀ ਕੁਟਮਾਰ ਕੀਤੀ ਗਈ। ਭੇਜੇ ਜਾ ਰਹੇ ਜਥਿਆਂ ਦੀ ਵੀ ਕੁਟਮਾਰ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਬੈਠੇ ਸਿੰਘਾਂ ਨੂੰ ਕੇਸਾਂ ਤੋਂ ਧਰੂ ਕੇ ਬਾਹਰ ਸੁਟਿਆ। ਬੰਦੂਕਾਂ ਦੇ ਦਸਤਾੇ ਅਤੇ ਡਾਗਾਂ ਨਾਲ ਵੀ ਭਾਰੀ ਕੁਟਮਾਰ ਕੀਤੀ ਗਈ। ਮੁੱਖ ਆਗੂਆਂ ਦੀ ਗ੍ਰਿਫ਼ਤਾਰੀ ਦੇ ਵੀ ਸੰਮਨ ਜਾਰੀ ਹੋ ਗਏ। ਅੰਮ੍ਰਿਤਸਰ ਤੋਂ ਪਹਿਲਾਂ 50 ਦਾ ਜਥਾ ਫਿਰ 100 ਦਾ ਜਥਾ ਭੇਜਿਆ ਜਾਣ ਲੱਗਾ। ਰੋਜ਼ਾਨਾ ਤੁਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਸ਼ਾਂਤਮਈ ਗੁਰੂ ਕਾ ਬਾਗ ਮੋਰਚੇ ਲਈ ਕੁਰਬਾਨੀਆਂ ਦੇਣ ਲੱਗੇ। ਪੁਲਿਸ ਉਨ੍ਹਾਂ ਨੂੰ ਰੋਕਦੀ ਪਰ ਉਹ ਰੱਬ ਦੇ ਭਾਣੇ ਵਿਚ ਰਹਿ ਕੇ ਜਾਪ ਕਰਦੇ ਅੱਗੇ ਵਧੀ ਜਾਂਦੇ। ਪੁਲਿਸ ਉਨ੍ਹਾਂ ’ਤੇ ਲਾਠੀਆਂ ਵਰਸਾਉਂਦੀ। ਇਹ ਸਾਰਾ ਤਸ਼ੱਦਦ ਤਨ ’ਤੇ ਹੰਢਾਉਂਦੇ ਹੋਏ ਫੱਟੜ ਹੋ ਕੇ ਡਿੱਗ ਜਾਂਦੇ। ਹੌਸਲਾ ਕਰਕੇ ਫਿਰ ਉਠਦੇ ਮਾਰ ਖਾਣ ਲਈ ਛਾਤੀਆਂ ਤਾਣ ਦਿੰਦੇ। ਪੁਲਿਸ ਨੇ ਡਾਂਗਾ ਨਾਲ ਹੀ ਬੱਸ ਨਹੀਂ ਕੀਤੀ ਸਗੋਂ ਫੱਟੜ ਹੋ ਕੇ ਡਿੱਗੇ ਪਏ ਸਿੰਘਾਂ ’ਤੇ ਘੋੜੇ ਦੁੜਾਏ ਜਾਣ ਲੱਗੇ।
ਸੰਸਾਰ ਭਰ ਵਿਚ ਸਿੰਘਾਂ ਦੇ ਸਬਰ ਅਤੇ ਸ਼ਾਂਤਮਈ ਵਿਰੋਧ ਦੇ ਚਰਚੇ ਹੋਣ ਲੱਗੇ। ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪੁਣੇ ਅਣਮਨੁੱਖੀ ਤਸ਼ੱਦਦ ਦੀ ਘੋਰ ਨਿਖੇਧੀ ਹੋਣ ਲੱਗੀ। ਭਾਰੀ ਗਿਣਤੀ ਵਿਚ ਜਨਤਾ ਅਤੇ ਨੇਤਾ ਗੁਰੂ ਕੇ ਬਾਗ ਪਹੁੰਚਣ ਲੱਗੇ। ਜਿਨ੍ਹਾਂ ਵਿਚ ਮਦਨ ਮੋਹਨ ਮਾਲਵੀਆ, 3.6. ਸਾਹਮਣੇ ਸੈਂਕੜੇ ਤਸੀਹੇ ਝਲ ਰਹੇ ਵੇਖ ਕੇ ਰੋ ਪਿਆ। ਉਸਨੇ ਅਖ਼ਬਾਰਾਂ ਨੂੰ ਰਿਪੋਰਟ ਭੇਜੀ ਕਿ ਇਹ ਅੰਗਰੇਜ਼ੀ ਸਰਕਾਰ ਦਾ ਅਣਮਨੁੱਖੀ ਤਸ਼ੱਦਦ ਹੈ। ਇਹ ਇਕ ਹਿਰਦੇਵੇਦਕ ਘਟਨਾ ਹੈ ਜੋ ਇਕ ਅੰਗਰੇਜ਼ ਤੋਂ ਵੀ ਨਹੀਂ ਵੇਖੀ ਜਾ ਸਕਦੀ। ਰੱਬ ਅਜਿਹਾ ਸਮਾਂ ਕਿਸੇ ਨੂੰ ਵੀ ਨਾ ਵਿਖਾਵੇ। ਅੰਗਰੇਜ਼ੀ ਫਿਲਮਸਾਜ਼ 1.L. 1ergas ਨੇ ਇਸ ਦਰਦਨਾਕ ਦ੍ਰਿਸ਼ ਦੀ ਫਿਲਮ ਵੀ ਬਣਾਈ। Sir 5dward Maclagan ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਗੁਰੂ ਕਾ ਬਾਗ ਦਾ ਦੌਰਾ ਕੀਤਾ। ਉਸਦੇ ਦਖ਼ਲ ਨਾਲ ਸਿੰਘਾਂ ’ਤੇ ਡਾਂਗਾਂ ਵਰਨੀਆਂ ਤਾਂ ਬੰਦ ਹੋ ਗਈਆਂ ਪਰ ਗ੍ਰਿਫ਼ਤਾਰੀਆਂ ਦਾ ਦੌਰ 17 ਨਵੰਬਰ 1922 ਤੱਕ ਚੱਲਿਆ। ਅਕਤੂਬਰ ਦੇ ਪਹਿਲੇ ਹਫ਼ਤੇ ਗਵਰਨਰ ਜਨਰਲ Lord Reading ਨੇ ਪੰਜਾਬ ਦੇ ਗਵਰਨਰ ਨਾਲ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ। ਅਖੀਰ ਪੰਜਾਬ ਸਰਕਾਰ ਨੇ ਮਹੰਤ ਸੁੰਦਰ ਦਾਸ ਵਲੋਂ ਗੁਰਦੁਆਰਾ ਜ਼ਮੀਨ ਦਾ ਠੇਕਾ ਰਾਇ ਬਹਾਦਰ ਗੰਗਾ ਰਾਮ ਨੂੰ ਦਿਵਾ ਕੇ ਜ਼ਮੀਨ ਦਾ ਜੁੰਮਾ ਸੰਗਤਾਂ ਨੂੰ ਮਿਲ ਗਿਆ। ਅੰਤ 17 ਨਵੰਬਰ 1922 ਨੂੰ ਸਿੰਘ ਰਿਹਾਅ ਹੋ ਗਏ ਤੇ ਮੋਰਚਾ ਸਫ਼ਲ ਹੋਇਆ।
ਇਸ ਸ਼ਾਂਤਮਈ ਮੋਰਚੇ ਵਿਚ 839 ਸਿੰਘ ਜ਼ਖ਼ਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ ਸਨ। ਜਿਨ੍ਹਾਂ ਵਿਚ ਲਗਭਗ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ। ਸਿੰਘਾਂ ਦੇ ਸਿਦਕ ਤੇ ਬਹਾਦਰੀ ’ਤੇ ਲੋਕਾਂ ਨੇ ਮਾਣ ਕੀਤਾ। ਸੂਰਬੀਰ ਸਿੰਘਾਂ ਨੇ ਅੰਗਰੇਜ਼ੀ ਪੁਲਿਸ ਦੇ ਅਣਮਨੁੱਖੀ ਤਸ਼ੱਦਦ ਨੂੰ ਸਹਿਣਸ਼ੀਲਤਾ, ਹੱਠ, ਤਿਆਗ ਦਾ ਸਬੂਤ ਦਿੰਦੇ ਹੋਏ ਆਪਣੇ ਤਨ ’ਤੇ ਜਰਿਆ। ਗੁਰਧਾਮਾਂ ਦੀ ਸ਼ਾਨ ਬਰਕਰਾਰ ਰੱਖਣ ਲਈ ਆਪਣੇ ਵਿਰਸੇ ਨੂੰ ਸੁਰਜੀਤ ਕੀਤਾ। ਮੋਰਚੇ ਦੀ ਜਿੱਤ ਨਾਲ ਜਨਤਕ ਲਹਿਰਾਂ ਲਈ ਰਾਹ ਪੱਧਰਾ ਹੋਇਆ। ਲੋਕਾਂ ਵਿਚ ਜਨਤਕ ਤੌਰ ’ਤੇ ਇਨਕਲਾਬੀ ਉਤਸ਼ਾਹ ਆਇਆ ਕਿਉਂਕਿ ਇਹ ਮੋਰਚਾ ਸਿੱਧਾ ਹੀ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਸੀ। ਇਸ ਮੋਰਚੇ ਨੇ ਚੜ੍ਹਦੀ ਕਲਾ, ਸਰਬੱਤ ਦਾ ਭਲਾ ਦੇ ਸਿਧਾਂਤ ਨੂੰ ਪ੍ਰਫੁੱਲਤ ਕੀਤਾ। ਉਸ ਸਮੇਂ ਦੇ ਸਿੱਖਾਂ ਆਚਰਣ ਵਿਚ ਪ੍ਰਦਰਸ਼ਤ ਗੁਣਾਂ ਨੂੰ ਅਪਣਾਉਣ ਦੀ ਪ੍ਰੇਣਾ ਮਿਲਦੀ ਹੈ। ਇਹ ਇਕ ਗੌਰਵਮਈ ਸਫ਼ਲ ਇਤਿਹਾਸਕ ਮੋਰਚਾ ਹੋ ਨਿਬੜਿਆ।