43ਵੇਂ ਨਗਰ ਕੀਰਤਨ ’ਤੇ ਆਇਆ ਸੰਗਤਾਂ ਦਾ ਹੜ ਯੂਬਾ ਸਿਟੀ ਖਾਲਸਾਈ ਇਲਾਹੀ ਰੰਗ ’ਚ ਰੰਗਿਆ

43ਵੇਂ ਨਗਰ ਕੀਰਤਨ ’ਤੇ ਆਇਆ ਸੰਗਤਾਂ ਦਾ ਹੜ ਯੂਬਾ ਸਿਟੀ ਖਾਲਸਾਈ ਇਲਾਹੀ ਰੰਗ ’ਚ ਰੰਗਿਆ

ਯੂਬਾ ਸਿਟੀ/ ਕੈਲੀਫੋਰਨੀਆ, (ਸਾਡੇ ਲੋਕ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਾਪਤ 43ਵੇਂ ਮਹਾਨ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮ ਅਖੀਰਲੇ ਦਿਨ ਨਗਰ ਕੀਰਤਨ ਨਾਲ ਸਮਾਪਤ ਹੋ ਗਏ, ਜਿਸ ਵਿਚ ਐਤਕਾਂ ਪਿਛਲੇ ਸਾਲਾਂ ਦੇ ਸੰਗਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ। ਗੁਰੂ ਕੇ ਲੰਗਰ ਇਸ ਮਹਾਨ ਪਵਿੱਤਰ ਨਗਰ ਕੀਰਤਨ ਉਪਰ ਹਰ ਸਾਲ ਦੀ ਤਰ੍ਹਾਂ ਸਿੱਖ ਪੰਥ ਦੇ ਥਾਂ-ਥਾਂ ਨਿਸ਼ਕਾਮ ਸੇਵਾਦਾਰ ਨਗਰ ਕੀਰਤਨ ਤੋ ਕਈ ਦਿਨ ਪਹਿਲਾਂ ਗੁਰੂ ਕੇ ਲੰਗਰਾਂ ਦੀ ਸੇਵਾ ਅਰੰਭ ਕਰ ਦਿੰਦੇ ਹਨ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸਵੇਰ ਤੋਂ ਰਾਤ ਤੱਕ ਲਾਈਨਾਂ ਵਿੱਚ ਲੱਗਕੇ ਇਸ ਗੁਰੂ ਨਾਨਕ ਸਾਹਿਬ ਜੀ ਦੇ ਲੰਗਰਾਂ ਵਿੱਚ ਅਣਗਿਣਤ ਗੁਰੂ ਕੀਆਂ ਸੰਗਤਾਂ ਲੰਗਰ ਛੱਕਦੀਆਂ ਹਨ। ਅਨੇਕਾ ਹੀ ਹੋਰ ਵੱਡੇ ਵੱਡੇ ਤੰਬੂ ਲਗਾਕੇ ਵੱਖ-ਵੱਖ ਨਾਮਾਂ ਹੇਠ ਨਿਸ਼ਕਾਮ ਸੇਵਾ ਕਰਦੇ ਹਨ। ਕਿੱਤੇ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ, ਕਿਤੇ ਭੁੱਜੀਆਂ ਛੱਲੀਆਂ, ਚਾਟ, ਛੋਲੇ ਬਟੂਰੇ, ਪਕੌੜੇ ਮੱਠੀਆਂ ਜਲੇਬੀਆਂ, ਤਰ੍ਹਾਂ ਤਰ੍ਹਾ ਦੇ ਜੂਸ, ਅਨੇਕ ਤਰ੍ਹਾਂ ਦੀਆਂ ਸਬਜ਼ੀਆ ਦਾਲਾਂ, ਦੁੱਧ ਆਈਸ ਕਰੀਮ, ਡਰਾਈ ਫੂਡ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਗਿਣਿਆ ਹੀ ਨਹੀਂ ਜਾ ਸਕਦਾ, ਪਰਿਵਾਰਾਂ ਦੇ ਪਰਿਵਾਰ, ਪਿੰਡਾਂ ਦੇ ਪਿੰਡ ਅਤੇ ਵੱਖ-ਵੱਖ ਗੁਰੂਘਰਾਂ ਦੇ ਸੇਵਾਦਾਰ ਥਾਂ-ਥਾਂ ਨਿਮਰਤਾ ਅਤੇ ਭਾਰੀ ਸ਼ਰਧਾ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦੇ ਆਮ ਸੰਗਤਾਂ ਦੀ ਜੁਬਾਨ ਉਪਰ ਇਹ ਸੇਵਾ ਭਾਵਨਾ ਨੂੰ ਦੇਖਕੇੇ ਸੁਣਿਆ ਜਾ ਜਾਂਦਾ ਹੈ ਧੰਨ ਗੁਰੂ ਅਤੇ ਧੰਨ ਗੁਰੂ ਕੇ ਸਿੱਖ ਜਦੋਂ ਸੇਵਾ ਕਰਨ ਵਾਲੇ ਸੇਵਾਦਾਰ ਨੂੰ ਪੁੱਛਦੇ ਹਾਂ ਅੱਗੋ ਜਵਾਬ ਹੁੰਦਾ ਹੈ ਕਿ ਅਸੀਂ ਤਾਂ ਨਿਮਾਣੇ ਜਿਹੇ ਹਾਂ ਗੁਰੂ ਸਿਰ ਉਪਰ ਹੱਥ ਰੱਖਕੇ ਸੇਵਾ ਲੈ ਰਿਹਾ ਹੈ।


ਇਸ ਸਾਲ ਤੋ ਸਿੱਖ ਟੈਪਲ ਯੂਬਾ ਸਿਟੀ ਤੋਂ ਬਦਲ ਕੇ ਗੁਰਦੁਆਰਾ ਸਾਹਿਬ ਯੂਬਾ ਸਿਟੀ ਕੀਤਾ ਗਿਆ
ਯੂਬਾ ਸਿਟੀ ਦਾ ਇਹ ਮਹਾਨ ਨਗਰ ਕੀਰਤਨ ਵਾਕਿਆ ਹੀ ਅਲੋਕਿਕ ਰੂਹਾਨੀ ਅਤੇ ਖਾਲਸਾਈ ਜਜਬਿਆ ਵਿੱਚ ਰੰਗਿਆ ਸੇਵਾ ਅਤੇ ਸ਼ਰਧਾ ਦਾ ਇੱਕ ਮਹਾਨ ਸੁਮੇਲ ਹੈ। ਅਖੀਰਲੇ ਤਿੰਨ ਦਿਨ ਯੂਬਾ ਸਿਟੀ ਦੀ ਇਹ ਪਵਿਤੱਰ ਧਰਤੀ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਲਾਸਾਨੀ ਅਤੇ ਧਰਤੀ ਉਪਰ ਸਵੱਰਗ ਦੇ ਨਿਆਈ ਹੁੰਦੀ ਹੈ ਅਮਰੀਕਾ ਦੀ ਧਰਤੀ ’ਤੇ ਜਦੋਂ ਤੋਂ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਨੇ ਪੈਰ ਰੱਖਿਆ ਉਹਨਾਂ ਆਪਣੇ ਸਮਾਜਿਕ ਅਤੇ ਧਾਰਮਿਕ ਆਕੀਦਿਆਂ ਅਨੁਸਾਰ ਜਿੰਦਗੀ ਜਿਉਣ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਸ਼ਕਿਲਾਂ ਭਰੇ ਪਰਵਾਸ ਵਿਚ ਸਮਾਜਿਕ ਧਾਰਮਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ਲਗਭੱਗ ਇਕ ਸਦੀ ਪਹਿਲਾਂ ਜਦੋਂ ਕੋਈ ਪੰਜਾਬੀ ਔਕੜਾਂ ਭਰੇ ਰਸਤਿਆਂ ਰਾਹੀ ਅਮਰੀਕਾ ਦੀ ਕੈਲੇਫੋਰਨੀਆਂ ਸਟੇਟ ਵਿਚ ਆਉਦਾ ਤਾਂ ਯੂਬਾ ਸਿਟੀ ਵਿਚ ਰਹਿਣ ਵਾਲੇ ਕੁਝ ਸਿੱਖ ਉਸ ਪਰਦੇਸੀ ਤੱਕ ਪਹੁੰਚ ਕਰਕੇ ਉਸਦੀ ਮਹਿਮਾਨ ਨਿਵਾਜੀ ਕਰਦੇ, ਕਈ ਕਈ ਦਿਨ ਵੱਖੋਂ-ਵੱਖਰੇ ਘਰਾਂ ਵਿਚ ਉਸਦੀ ਖਾਤਿਰਦਾਰੀ ਹੁੰਦੀ ਰਹਿੰਦੀ ਕੰਮ ਕਾਰਾਂ ਤੋਂ ਵਿਹਲੇ ਹੋ ਕੇ ਵੱਖ-ਵੱਖ ਘਰਾਂ ਵਿਚ ਸਾਰੇ ਪੰਜਾਬੀ ਇਕੱਠੇ ਹੋ ਕੇ ਰਾਤ ਦਾ ਪ੍ਰੀਤੀ ਭੋਜਨ ਕਰਦੇ ਫਿਰ ਸਮੇਂ ਦੇ ਨਾਲ ਨਾਲ ਸਿਆਣੇ ਬਜੁਰਗਾਂ ਨੇ ਟਾਇਰਾ ਬਿਊਨਾ ਰੋਡ ’ਤੇ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਕਾਇਮ ਕਰਕੇ ਧਾਰਮਿਕ ਅਤੇ ਸਮਾਜਿਕ ਏਕਤਾ ਕਾਇਮ ਕੀਤੀ। ਅੱਜ ਤੋਂ 43 ਸਾਲ ਪਹਿਲਾ ਸਿਆਣੇ ਬਜੁਰਗਾਂ ਨੇ ਖਾਲਸੇ ਦੀ ਵਿਲੱਖਣ ਹੋਂਦ ਦਾ ਪ੍ਰਗਟਾਵਾ ਕਰਨ ਅਤੇ ਦੂਰ ਦੁਰਾਡੇ ਰਹਿਣ ਵਾਲੇ ਪੰਜਾਬੀਆਂ ਵਿਚ ਆਪਸੀ ਤਾਲਮੇਲ ਕਾਇਮ ਕਰਨ ਅਤੇ ਸਿੱਖੀ ਧੁਰੇ ਨਾਲ ਆਉਣ ਵਾਲੀ ਪੀੜੀਆ ਨੂੰ ਜੋੜੀ ਰੱਖਣ ਦੇ ਸਕੰਲਪ ਨੂੰ ਮੁਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕਰਨ ਦਾ ਉਪਰਾਲਾ ਛੋਟੇ ਪੱਧਰ ’ਤੇ ਕੀਤਾ ਜੋ ਅੱਜ ਯੂਬਾ ਸਿਟੀ ਦੀਆਂ ਸੰਗਤਾਂ ਵਲੋਂ ਆਪਣੇ ਬਜੁਰਗਾਂ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਆਜੋਯਤ ਨਗਰ ਕੀਰਤਨ ਅਮਰੀਕਾ ਵਿਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਹੋ ਚੁੱਕਾ ਹੈ।ਜਿਥੇ ਦੁਨੀਆਂ ਦੇ ਕੋਨੇ ਕੋਨੇ ਤੋਂ ਪੰਜਾਬੀ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਲੋਚਦੇ ਰਹਿੰਦੇ ਹਨ ਉਥੇ ਯੂਬਾ ਸਿਟੀ ਵਿਚ ਰਹਿਣ ਵਾਲੇ ਪੰਜਾਬੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਅਤੇ ਮਹਿਮਾਨ ਨਿਵਾਜੀ ਕਰਨ ਦੀ ਉਡੀਕ ਵਿਚ ਸਾਰਾ ਸਾਲ ਲੰਘਾਉਦੇ ਹਨ।ਗੁਰਦੁਆਰਾ ਬੋਰਡ ਦੇ ਸਮੂਹ ਮੈਬਰ ਸਾਹਿਬਾਨ ਨੇ ਸਾਰੀ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ।