26/11 ਮੁੰਬਈ ਹਮਲੇ ਦੇ ਮੁਲਜ਼ਮ ਰਾਣਾ ਨੇ ਅਮਰੀਕੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ

26/11 ਮੁੰਬਈ ਹਮਲੇ ਦੇ ਮੁਲਜ਼ਮ ਰਾਣਾ ਨੇ ਅਮਰੀਕੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ

ਵਾਸ਼ਿੰਗਟਨ – ਮੁੰਬਈ ਦੇ 26/11 ਦੇ ਅਤਿਵਾਦੀ ਹਮਲਿਆਂ ਦੇ ਮੁਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਹੁਸੈਨ ਰਾਣਾ ਨੇ ਅਮਰੀਕੀ ਅਦਾਲਤ ਵੱਲੋਂ ਦਿੱਤੇ ਹਾਲ ਹੀ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ। ਇਸ ਹੁਕਮ ਕਾਰਨ ਉਸ ਦੀ ਭਾਰਤ ਨੂੰ ਹਵਾਲਗੀ ਦਾ ਰਾਹ ਪੱਧਰਾ ਹੋਇਆ ਹੈ। ਯੂਐੱਸ ਡਿਸਟ੍ਰਿਕਟ ਕੋਰਟ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੁਣ ਰਾਣਾ ਦੇ ਵਕੀਲ ਨੇ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਸੰਧੀ ਦੀ ਉਲੰਘਣਾ ਹੋਈ ਹੈ।