1984 ’ਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੀ 40ਵੀ ਬਰਸੀ ’ਤੇ

1984 ’ਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੀ 40ਵੀ ਬਰਸੀ ’ਤੇ

4 ਜੂਨ ਦਿਨ ਮੰਗਲਵਾਰ ਨੂੰ ਭਾਰਤੀ ਦੂਤਾਵਾਸ
ਸਨ ਫਰਾਂਸਿਸਕੋ ਦੇ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ

40 ਸਾਲ ਪਹਿਲਾਂ ਜਦ ਭਾਰਤੀ ਫੌਜ ਨੇ ਸਿੱਖਾਂ ’ਤੇ ਹਮਲਾ ਕੀਤਾ ਸੀ ਉਸ ਦਿਨ ਦੁਨੀਆ ਭਰ ਦੇ ਸਿੱਖਾਂ ਦੇ ਚੁੱਲਿਆਂ ’ਚ ਨਾ ਅੱਗ ਬਲੀ ਸੀ ਨਾ ਅੱਖਾਂ ਵਿੱਚੋਂ ਹੰਝੂ ਰੁਕੇ ਸਨ

ਸਨ ਫਰਾਂਸਿਸਕੋ/ਕੈਲੀਫੋਰਨੀਆ : ਸਿੱਖਾਂ ਉਪਰ ਭਾਰਤੀ ਫੌਜ ਵਲੋਂ ਟੈਂਕਾ ਤੋਪਾ ਨਾਲ ਹਮਲਾ ਸ਼੍ਰੀ ਗੁਰੁ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਲੱਖਾਂ ਸੰਗਤਾਂ ਦਾ ਵੀ ਲਿਹਾਜ ਨਾ ਕੀਤਾ ਜਾਲਮਾ ਵੈਰੀਆ ਨੇ ਉਸ ਦਿਨ ਅਕਾਲ ਤਖਤ ਹਰਿਮੰਦਰ ਸਾਹਿਬ ਸਮੇਤ 40 ਗੁਰਧਾਮਾਂ ਉਪਰ ਹਮਲਾ ਕਰਕੇ ਅਣਗਿਣਤ ਬੇਕਸੂਰ ਸਿੱਖ ਸ਼ਹੀਦ ਕਰ ਦਿੱਤੇ ਜਿਸ ਸਿੱਖਾਂ ਦੇ ਦੁਸ਼ਮਣਾਂ ਨੇ ਕਦੇ ਵੇਰਵਾ ਜਾਰੀ ਨਹੀਂ ਕੀਤਾ 40 ਸਾਲ ਪਹਿਲਾਂ ਜਦ ਭਾਰਤੀ ਫੌਜ ਨੇ ਸਿੱਖਾਂ ਉਪਰ ਹਮਲਾ ਕੀਤਾ ਸੀ ਉਸ ਦਿਨ ਦੁਨੀਆ ਭਰਦੇ ਸਿੱਖਾਂ ਦੇ ਚੁੱਲਿਆਂ ’ਚ ਨਾ ਅੱਗ ਬਲੀ ਸੀ ਨਾ ਅੱਖਾਂ ਵਿੱਚੋਂ ਹੰਝੂ ਰੁਕੇ ਸਨ। 1984 ਵਿੱਚ ਭਾਰਤੀ ਫੌਜ ਵਲੋਂ ਸਿੱਖਾਂ ਦੀ ਕੀਤੀ ਗਈ ਨਸਲਘਾਤ ਦੀ 40ਵੀਂ ਬਰਸੀ ਵਿਰੁੱਧ ਭਾਰਤੀ ਦੂਤਾਵਾਸ ਸਨ ਫਰਾਂਸਿਸਕੋ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਬੇਅ ਏਰੀਏ ਦੇ ਸਮੂੰਹ ਸ਼ਹਿਰਾਂ ਤੋਂ ਇਲਾਵਾ, ਫਰਿਜ਼ਨੋ, ਮਰਸਡ, ਮੋਡੈਸਟੋ, ਟਰਲਕ, ਸੀਰੀਜ਼, ਸਟਾਕਟਨ, ਲੈਥਰੋਪ, ਮਨਟੀਕਾ, ਸੈਕਰਾਮੈਂਟੋ, ਯੂਬਾ ਸਿਟੀ, ਸਨ ਫਰਾਸਿਸਕੋ ਸਾਊਥ ਸਨਫਰਾਂਸਿਕੋ, ਸੈਨ ਮੈਟੀਓ, ਲੋਡਾਈ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਨੇ ਆਪਸੀ ਸਹਿਯੋਗ ਨਾਲ ਇਸ ਰੋਸ ਮੁਜ਼ਾਹਰੇ ਵਿੱਚ ਪਹੁੰਚਣਗੀਆਂ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਅਰਾ ਸਾਹਿਬ ਸਟਾਕਟਨ ਦੇ ਮੁੱਖ ਸੇਵਦਾਰ ਨੇ ਕਿਹਾ ਕਿ ਇਸ ਦਾ ਪ੍ਰਬੰਧ ਸਮੂਹ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਕੀਤਾ ਗਿਆ ਹੈ। ਵੱਖ ਵੱਖ ਗੁਰੂਘਰਾਂ ਤੋਂ ਬੱਸਾਂ ਚਲਣਗੀਆਂ। ਗੁਰੂੁ ਕੇ ਲੰਗਰਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਫਰੀਮਾਂਟ ਕੈਲੀਫੋਰਨੀਆ ਵਲੋਂ ਕੀਤਾ ਜਾਵੇਗਾ ਇਸ ਰੋਸ ਮੁਜਾਹਰੇ ’ਚ ਵੱਖ ਵੱਖ ਪੰਥਕ ਆਗੂ ਭਾਗ ਲੈਣਗੇ।