ੲੇਆਈ ਵੱਲੋਂ ਨੌਕਰੀਆਂ ਖਤਮ ਕਰਨ ਦੀ ਗੱਲ ਨਿਰੀ ਬਕਵਾਸ: ਰਾਜੀਵ ਚੰਦਰਸ਼ੇਖਰ

ੲੇਆਈ ਵੱਲੋਂ ਨੌਕਰੀਆਂ ਖਤਮ ਕਰਨ ਦੀ ਗੱਲ ਨਿਰੀ ਬਕਵਾਸ: ਰਾਜੀਵ ਚੰਦਰਸ਼ੇਖਰ

ਚੇਨਈ- ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਕਾਰਨ ਨੌਕਰੀਆਂ ਖੁੱਸਣ ਦੇ ਖਦਸ਼ੇ ਨੂੰ ‘ਬਕਵਾਸ’ ਕਰਾਰ ਦਿੱਤਾ ਹੈ। ਕੇਂਦਰੀ ਇਲੈਕਟ੍ਰਾਨਿਕਸ ਸੂਚਨਾ ਅਤੇ ਤਕਨਾਲੋਜੀ ਰਾਜ ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ ਏਆਈ ਕਾਰਜ-ਕੇਂਦ੍ਰਤ ਹੈ ਅਤੇ ਇਹ ਕੰਮਾਂ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਮਨੁੱਖੀ ਵਿਵਹਾਰ ਦੀ ਨਕਲ ਕਰਦਾ ਹੈ। ਉਨ੍ਹਾਂ ਨੇ ਕਿਹਾ, ‘ਮੈਨੂੰ ਸਖ਼ਤ ਸ਼ਬਦਾਂ ਦੀ ਵਰਤੋਂ ਕਰਨ ਲਈ ਅਫ਼ਸੋਸ ਹੈ। 1999 ਵਿੱਚ ਮੈਂ ਸੁਣਿਆ ਕਿ ਕੰਪਿਊਟਰ ਕਿਵੇਂ ਸੰਸਾਰ ਨੂੰ ਖਤਮ ਕਰਨ ਜਾ ਰਹੇ ਸਨ। ਫਿਰ ਮੈਂ ਸੁਣਿਆ ਕਿ ਏਆਈ ਸਾਡੀਆਂ ਨੌਕਰੀਆਂ ਖੋਹ ਲਵੇਗਾ। ਕੁਝ ਲੋਕ ਹਨ ਜੋ ਕਿਸੇ ਵੀ ਕਾਢ ਦੇ ਸਭ ਤੋਂ ਮਾੜੇ ਹਾਲਾਤ ਦੇਖਦੇ ਹਨ। ਏਆਈ ਸਾਡੀਆਂ ਨੌਕਰੀਆਂ ਖੋਹ ਲਵੇਗੀ ਵਰਗੀਆਂ ਗੱਲਾਂ ਬਕਵਾਸ ਹਨ।’