ਹੱਤਕ ਮਾਮਲਾ: ਅਦਾਲਤ ਨੇ ਮਾਲਿਆ ਨੂੰ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ

ਹੱਤਕ ਮਾਮਲਾ: ਅਦਾਲਤ ਨੇ ਮਾਲਿਆ ਨੂੰ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ 9 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਦੋਸ਼ੀ ਅਤੇ ਭਗੌੜਾ ਕਾਰੋਬਾਰੀ ਵਿਜੈ ਮਾਲਿਆ ਨੂੰ ਹੱਤਕ ਅਦਾਲਤ ਕਰਨ ਦੇ ਮਾਮਲੇ ਵਿੱਚ ਸੋਮਵਾਰ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਮਾਲਿਆ ’ਤੇ 2000 ਰੁਪਏ ਜੁਰਮਾਨਾ ਵਿੱਚ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਤੈਅ ਕਰਨ ਸਬੰਧੀ ਆਪਣਾ ਫੈਸਲਾ 10 ਮਾਰਚ ਨੂੰ ਰਾਖਵਾਂ ਰਖ ਲਿਆ ਸੀ।