ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਟਹਲ

ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਟਹਲ

ਕਟਹਲ ਇਕ ਅਜਿਹਾ ਫਲ ਹੈ ਜਿਸ ਦੀ ਵਰਤੋਂ ਸਬਜ਼ੀ ਬਣਾਉਣ ’ਚ ਵੀ ਕੀਤਾ ਜਾਂਦੀ ਹੈ। ਸਬਜ਼ੀ ਦੇ ਨਾਲ-ਨਾਲ ਇਸ ਦੇ ਪਕੌੜੇ, ਕੋਫਤੇ ਅਤੇ ਆਚਾਰ ਵੀ ਬਣਾਇਆ ਜਾ ਸਕਦਾ ਹੈ। ਕਟਹਲ ’ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ’ਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ , ਆਇਰਨ ਵਰਗੇ ਗੁਣ ਪਾਏ ਜਾਂਦੇ ਹਨ।

ਇਸ ਦੇ ਇਲਾਵਾ ਇਸ ’ਚ ਭਰਪੂਰ ਮਾਤਰਾ ’ਚ ਫਾਇਵਰ ਹੁੰਦਾ ਹੈ। ਬਲਡ ਪ੍ਰੈਸ਼ਰ – ਇਸਦੇ ਅੰਦਰ ਭਰਪੂਰ ਮਾਤਰਾ ’ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ ਜੋ ਬਲਡ ਪ੍ਰੈਸ਼ਰ ਵਰਗੀਆਂ ਪਰੇਸ਼ਾਨੀਆਂ ਤੋਂ ਦੂਰ ਕਰਦਾ ਹੈ ਅਤੇ ਸਰੀਰ ’ਚ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ। ਮਜ਼ਬੂਤ ਹੱਡੀਆ – ਹੱਡਿਆਂ ਦੇ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ।

ਇਸ ’ਚ ਮੌਜੂਦ ਮੈਗਨੀਸ਼ੀਅਮ ਹੱਡੀਆ ਨੂੰ ਮਜ਼ਬੂਤ ਬਣਾਉਂਦਾ ਹੈ। ਜੋੜਾ ਦਾ ਦਰਦ – ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆ , ਸੱਟ, ਸੋਜ ‘ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤੱਕ ਆਰਾਮ ਮਿਲਦਾ ਹੈ। ਮੂੰਹ ਦੇ ਛਾਲੇ – ਜਿਨ੍ਹਾਂ ਲੋਕਾਂ ਨੂੰ ਮੂੰਹ ’ਚ ਬਾਰ-ਬਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾਕੇ ਧੂੱਕਣਾ ਚਾਹੀਦਾ ਹੈ ਇਹ ਛਾਲਿਆ ਨੂੰ ਠੀਕ ਕਰਦਾ ਹੈ। ਦਿਲ ਦੀ ਬਿਮਾਰੀ – ਕਟਹਲ ’ਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ ਹੈ। ਇਹ ਦਿਲ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੈ।