ਹੋਲੇ ਮਹੱਲੇ ਦੀ ਸਮਾਪਤੀ ’ਤੇ ਨਗਰ ਕੀਰਤਨ ਸਜਾਇਆ

ਹੋਲੇ ਮਹੱਲੇ ਦੀ ਸਮਾਪਤੀ ’ਤੇ ਨਗਰ ਕੀਰਤਨ ਸਜਾਇਆ

ਤਰਨ ਤਾਰਨ : ਇਲਾਕੇ ਦੇ ਪਿੰਡ ਢੋਟੀਆਂ ਵਿੱਚ ਹੋਲੇ ਮਹੱਲੇ ਦੇ ਸਬੰਧ ਵਿੱਚ ਕਰਵਾਏ ਗਏ 10-ਰੋਜ਼ਾ ਧਾਰਮਿਕ ਸਮਾਗਮਾਂ ਦੀ ਸਮਾਪਤੀ ’ਤੇ ਬੁੱਧਵਾਰ ਨੂੰ ਇਲਾਕੇ ਅੰਦਰ ਨਗਰ ਕੀਰਤਨ ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ| ਗੁਰਦੁਆਰਾ ਬਾਬਾ ਰਾਜਾ ਰਾਮ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਤੋਂ ਸਜਾੲੇ ਨਗਰ ਕੀਰਤਨ ਵਿੱਚ ਆਸ ਪਾਸ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਹਾਜ਼ਰੀ ਲਵਾਈ| ਅੱਜ ਸਜਾਏ ਗਏ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਸੰਗਤਾਂ ਨਾਲ ਸਿੱਖ ਜਗਤ ਦੇ ਨਾਮਵਰ ਕੀਰਤਨੀਆਂ ਤੇ ਢਾਡੀ-ਕਵੀਸ਼ਰੀ ਜਥਿਆਂ ਤੋਂ ਇਲਾਵਾ ਕਥਾ ਵਾਚਕਾਂ ਨੇ ਸਿੱਖ ਇਤਿਹਾਸ ਦੀ ਸਾਂਝ ਪਾਈ| ਢੋਟੀਆਂ ਦੇ ਸਰਪੰਚ ਅਜਮੇਰ ਸਿੰਘ, ਸਾਬਕ ਸਰਪੰਚ ਪਰਮਜੀਤ ਸਿੰਘ, ਰਣਜੀਤ ਸਿੰਘ ਰਾਣਾ, ਨਗਰ ਦੀ ਕਲੱਬ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।