ਹੁਣ ਕੋਈ ਮਾਫ਼ੀਆ ਧਮਕਾ ਨਹੀਂ ਸਕੇਗਾ: ਯੋਗੀ; ਯੂਪੀ ਦੇ ਮੁੱਖ ਮੰਤਰੀ ਨੇ ਅਤੀਕ ਦੀ ਹੱਤਿਆ ਮਗਰੋਂ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ

ਹੁਣ ਕੋਈ ਮਾਫ਼ੀਆ ਧਮਕਾ ਨਹੀਂ ਸਕੇਗਾ: ਯੋਗੀ; ਯੂਪੀ ਦੇ ਮੁੱਖ ਮੰਤਰੀ ਨੇ ਅਤੀਕ ਦੀ ਹੱਤਿਆ ਮਗਰੋਂ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਹੱਤਿਆ ਮਗਰੋਂ ਅੱਜ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਕੋਈ ਮਾਫੀਆ ਜਾਂ ਅਪਰਾਧੀ ਉਦਯੋਗਪਤੀਆਂ ਨੂੰ ਧਮਕਾ ਨਹੀਂ ਸਕੇਗਾ। ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘2017 ਤੋਂ ਪਹਿਲਾਂ ਸੂਬਾ ਦੰਗਿਆਂ ਕਾਰਨ ਬਦਨਾਮ ਸੀ। 2012 ਤੋਂ 2017 ਤੱਕ ਸੂਬੇ ਵਿੱਚ 700 ਤੋਂ ਵੱਧ ਦੰਗੇ ਹੋਏ ਹਨ। 2017 ਮਗਰੋਂ ਇੱਕ ਵੀ ਦੰਗਾ ਨਹੀਂ ਹੋਇਆ। ਪਹਿਲਾਂ ਜ਼ਿਲ੍ਹਿਆਂ ਦੇ ਨਾਮ ਤੋਂ ਹੀ ਲੋਕਾਂ ਨੂੰ ਡਰ ਲੱਗਦਾ ਸੀ। ਹੁਣ ਡਰਨ ਦੀ ਕੋਈ ਲੋੜ ਨਹੀਂ ਹੈ।’’