ਹਿੰਦੀ ਫਿਲਮ ਅਦਕਾਰਾ ਸੀਮਾ ਦਿਓ ਦਾ ਦੇਹਾਂਤ, 81 ਸਾਲ ਦੀ ਉਮਰ ’ਚ ਲਿਆ ਆਖ਼ਰੀ ਸਾਹ

ਹਿੰਦੀ ਫਿਲਮ ਅਦਕਾਰਾ ਸੀਮਾ ਦਿਓ ਦਾ ਦੇਹਾਂਤ, 81 ਸਾਲ ਦੀ ਉਮਰ ’ਚ ਲਿਆ ਆਖ਼ਰੀ ਸਾਹ

ਮੁੰਬਈ- ਆਨੰਦ ਅਤੇ ਕੋਰਾ ਕਾਗਜ਼ ਵਰਗੀਆਂ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ ਅੱਜ ਸਵੇਰੇ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਇਹ ਜਾਣਕਾਰੀ ਫਿਲਮ ਨਿਰਮਾਤਾ ਅਤੇ ਉਨ੍ਹਾਂ ਦੇ ਬੇਟੇ ਅਭਿਨੇ ਦਿਓ ਨੇ ਦਿੱਤੀ। ਸੀਮਾ ਦਿਓ ਦਾ ਬਾਂਦਰਾ ਸਥਿਤ ਘਰ ‘ਚ ਦੇਹਾਂਤ ਹੋਇਆ। ਉਹ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਡਿਮੇਨਸ਼ੀਆ ਅਤੇ ਅਲਜ਼ਾਈਮਰ ਰੋਗ ਤੋਂ ਪੀੜਤ ਸੀ। ਉਨ੍ਹਾਂ ਦੇ ਪਤੀ ਅਤੇ ਮਰਾਠੀ ਅਤੇ ਹਿੰਦੀ ਸਿਨੇਮਾ ਦੇ ਨਾਮੀ ਅਭਿਨੇਤਾ ਰਮੇਸ਼ ਦਿਓ ਦੀ 2022 ਵਿੱਚ 93 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।ਅਭਿਨੇਤਰੀ ਸੀਮਾ ਦੇਵ ਦੇ ਪਰਿਵਾਰ ’ਚ ਦੋ ਪੁੱਤਰ ਅਜਿੰਕਯ ਦਿਓਵ ਅਤੇ ਅਭਿਨਯ ਦਿਓ ਹਨ। ਅਦਾਕਾਰਾ ਦਾ ਸਸਕਾਰ ਅੱਜ ਸ਼ਾਮ ਕੀਤਾ ਜਾਵੇਗਾ।