ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ, ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 5 ਮੌਤਾਂ ਤੇ 15 ਲਾਪਤਾ

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ, ਹੜ੍ਹ ਤੇ ਢਿੱਗਾਂ ਡਿੱਗਣ ਕਾਰਨ 5 ਮੌਤਾਂ ਤੇ 15 ਲਾਪਤਾ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲਾਪਤਾ ਹਨ।ਹਿਮਾਚਲ ‘ਚ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਤਬਾਹੀ ਮਚਾਈ, ਜਿਸ ਨਾਲ ਮੰਡੀ, ਕਾਂਗੜਾ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ‘ਚ ਕਈ ਥਾਵਾਂ ‘ਤੇ ਹੜ੍ਹ ਆਏ ਤੇ ਢਿੱਗਾਂ ਡਿੱਗੀਆਂ। ਮੰਡੀ ਜ਼ਿਲ੍ਹੇ ਵਿੱਚ ਐੱਚਆਰਟੀਸੀ ਬੱਸ ਸਟੈਂਡ ਪਾਣੀ ਵਿੱਚ ਡੁੱਬ ਗਿਆ। ਮੰਡੀ ਜ਼ਿਲੇ ਦੇ ਦੋ ਸਥਾਨਾਂ (ਸ਼ੇਲਗੀ ਅਤੇ ਕਸ਼ਾਂਗ ਪਿੰਡਾਂ) ‘ਚ ਹੜ੍ਹਾਂ ਕਾਰਨ 15 ਲੋਕ ਲਾਪਤਾ ਹਨ, ਜਦਕਿ ਦੋ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।