ਹਿਮਾਚਲੀਆਂ ਨੇ ‘ਆਪ’ ਤੇ ‘ਭਾਜਪਾ’ ਨੂੰ ਸਬਕ ਸਿਖਾਇਆ: ਬੀਬੀ ਭੱਠਲ

ਹਿਮਾਚਲੀਆਂ ਨੇ ‘ਆਪ’ ਤੇ ‘ਭਾਜਪਾ’ ਨੂੰ ਸਬਕ ਸਿਖਾਇਆ: ਬੀਬੀ ਭੱਠਲ

ਲਹਿਰਾਗਾਗਾ-ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅੱਜ ਇੱਥੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ’ਚ ‘ਆਪ’ ਨੂੰ ਜਿਤਾ ਕੇ ਕੀਤੀ ਗ਼ਲਤੀ ਸੁਧਾਰਨ ਲਈ ਹੁਣ ਲੋਕ ਹੋਰਨਾਂ ਸੂਬਿਆਂ ’ਚ ਮੁੜ ਕਾਂਗਰਸ ਨੂੰ ਜਿਤਾਉਣਗੇ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਅਕਾਲੀ-ਭਾਜਪਾ ਅਤੇ ‘ਆਪ’ ਵੱਲੋਂ ਬੋਲੇ ਗਏ ਝੂਠ ਦੀ ਪਛਾਣ ਹੋ ਗਈ ਹੈ ਤੇ ਉਹ ਕਾਂਗਰਸ ’ਤੇ ਟੇਕ ਲਗਾ ਰਹੇ ਹਨ। ਬੀਬੀ ਭੱਠਲ ਨੇ ਅੱਜ ਪਿੰਡ ਲਹਿਲ ਕਲਾ ਵਿੱਚ ਪੁਰਾਣੇ ਪਾਰਟੀ ਵਰਕਰ ਜਗਦੇਵ ਸਿੰਘ ਤੇ ਬਲਦੇਵ ਸਿੰਘ ਦੇ ਘਰ ਜਾ ਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।