ਹਾਕੀ ਵਿਸ਼ਵ ਕੱਪ: ਆਸਟਰੇਲੀਆ-ਅਰਜਨਟੀਨਾ ਵਿਚਾਲੇ ਮੈਚ ਡਰਾਅ

ਹਾਕੀ ਵਿਸ਼ਵ ਕੱਪ: ਆਸਟਰੇਲੀਆ-ਅਰਜਨਟੀਨਾ ਵਿਚਾਲੇ ਮੈਚ ਡਰਾਅ

ਮਲੇਸ਼ੀਆ ਨੇ ਚਿੱਲੀ, ਨੈਦਰਲੈਂਡਜ਼ ਨੇ ਨਿਊਜ਼ੀਲੈਂਡ ਅਤੇ ਫਰਾਂਸ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਭੁਬਨੇਸ਼ਵਰ: ਇੱਥੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਅਰਜਨਟੀਨਾ ਵਿਚਾਲੇ ਅੱਜ ਖੇਡਿਆ ਐੱਫਆਈਐੱਚ ਹਾਕੀ ਵਿਸ਼ਵ ਕੱਪ ਦੇ ਪੂਲ ਏ ਦਾ ਮੈਚ 3-3 ਨਾਲ ਡਰਾਅ ਰਿਹਾ। ਚੌਥੇ ਕੁਆਰਟਰ ਵਿੱਚ ਅਰਜਨਟੀਨਾ 3-2 ਨਾਲ ਅੱਗੇ ਚੱਲ ਰਿਹਾ ਸੀ ਪਰ ਆਸਟਰੇਲੀਆ ਨੇ ਆਖਰੀ ਚਾਰ ਮਿੰਟਾਂ ਵਿੱਚ ਆਪਣੇ ਗੋਲਕੀਪਰ ਨੂੰ ਬਾਹਰ ਬਿਠਾਉਣ ਦਾ ਫ਼ੈਸਲਾ ਲਿਆ। ਆਸਟਰੇਲੀਆ ਦਾ ਇਹ ਫ਼ੈਸਲਾ ਉਸ ਦੇ ਹੱਕ ਵਿੱਚ ਗਿਆ ਅਤੇ ਟੀਮ ਨੇ ਫਰੀ ਹਿੱਟ ’ਤੇ ਗੋਲ ਕਰ ਕੇ ਸਕੋਰ 3-3 ਕਰ ਦਿੱਤਾ।
ਆਸਟਰੇਲੀਆ ਲਈ ਹੇਵਰਡ ਜੈਰੇਮੀ, ਬਾਈਲੇ ਡੈਨੀਅਲ ਅਤੇ ਗੋਵਰਸ ਬਲੇਕ ਜਦਕਿ ਅਰਜਨਟੀਨਾ ਲਈ ਡੋਮੇਨ ਟੋਮਸ, ਕੈਸੇਲਾ ਮਾਈਕੋ ਅਤੇ ਫੇਰੈਰੀਓ ਮਾਰਟਿਨ ਨੇ ਗੋਲ ਕੀਤੇ। ਦਿਨ ਦੇ ਬਾਕੀ ਮੈਚਾਂ ਵਿੱਚ ਅੱਜ ਮਲੇਸ਼ੀਆ ਨੇ ਚਿੱਲੀ ਨੂੰ 3-2, ਨੈਦਰਲੈਂਡਜ਼ ਨੇ ਨਿਊਜ਼ੀਲੈਂਡ ਨੂੰ 4-0 ਅਤੇ ਫਰਾਂਸ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ।