ਹਮਾਸ ਤੇ ਫਲਸਤੀਨੀ ਅਤਿਵਾਦੀਆਂ ਦੀ ਕੈਦ ’ਚ 199 ਵਿਅਕਤੀ: ਇਜ਼ਰਾਇਲੀ ਫ਼ੌਜ

ਹਮਾਸ ਤੇ ਫਲਸਤੀਨੀ ਅਤਿਵਾਦੀਆਂ ਦੀ ਕੈਦ ’ਚ 199 ਵਿਅਕਤੀ: ਇਜ਼ਰਾਇਲੀ ਫ਼ੌਜ

ਰਾਫਾ (ਗਾਜ਼ਾ ਪੱਟੀ)- ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਅਤਿਵਾਦੀਆਂ ਨੇ ਗਾਜ਼ਾ ਵਿੱਚ 199 ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਇਹ ਗਿਣਤੀ ਪਿਛਲੇ ਅਨੁਮਾਨਾਂ ਤੋਂ ਵੱਧ ਹੈ। ਬੰਦੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਸਪੱਸ਼ਟ ਨਹੀਂ ਕੀਤਾ ਕਿ ਬੰਦੀਆਂ ਦੀ ਇਸ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜਾਂ ਨਹੀਂ। ਇਹ ਵੀ ਨਹੀਂ ਦੱਸਿਆ ਕਿ ਇਨ੍ਹਾਂ ਬੰਦੀਆਂ ਨੂੰ ਕਿਸ ਦੀ ਕੈਦ ਵਿਚ ਰੱਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਨੂੰ ਗਾਜ਼ਾ ‘ਤੇ ਸ਼ਾਸਨ ਕਰਨ ਵਾਲੇ ਹਮਾਸ ਅਤਿਵਾਦੀ ਸਮੂਹ ਨੇ ਬੰਦੀ ਬਣਾ ਲਿਆ ਹੈ।