ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਹਮਾਸ ਦੀ ਨਿੰਦਾ ਬਾਰੇ ਅਮਰੀਕੀ ਮਤੇ ’ਤੇ ਇਕਸੁਰ ਨਹੀਂ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਹਮਾਸ ਦੀ ਨਿੰਦਾ ਬਾਰੇ ਅਮਰੀਕੀ ਮਤੇ ’ਤੇ ਇਕਸੁਰ ਨਹੀਂ

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਬੰਦ ਕਮਰਾ ਹੰਗਾਮੀ ਮੀਟਿੰਗ ਕੀਤੀ। ਇਸ ਬੈਠਕ ‘ਚ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਰੇ 15 ਮੈਂਬਰ ਦੇਸ਼ਾਂ ਤੋਂ ‘ਹਮਾਸ ਵੱਲੋਂ ਕੀਤੇ ਗਏ ਅਤਵਿਾਦੀ ਹਮਲੇ ਦੀ ਨਿੰਦਾ’ ਕਰਨ ਦੀ ਮੰਗ ਕੀਤੀ ਪਰ ਸੁਰੱਖਿਆ ਪਰਿਸ਼ਦ ਨੇ ਇਸ ‘ਤੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਅਮਰੀਕੀ ਉਪ ਰਾਜਦੂਤ ਰਾਬਰਟ ਵੁੱਡ ਨੇ ਬਾਅਦ ਵਿੱਚ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਨੇ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਪਰ ਸਾਰੇ ਕੌਂਸਲ ਮੈਂਬਰਾਂ ਨੇ ਅਜਿਹਾ ਨਹੀਂ ਕੀਤਾ।