ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਵਲੋਂ ਅਮਰੀਕਾ ’ਚ ਗੁਰਮਤਿ ਪ੍ਰਚਾਰ

ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਵਲੋਂ ਅਮਰੀਕਾ ’ਚ ਗੁਰਮਤਿ ਪ੍ਰਚਾਰ

ਸਟਾਕਟਨ/ਕੈਲੀਫੋਰਨੀਆ : ਪੰਜਾਬ ਦੀ ਧਰਤੀ ਤੋਂ ਪੂਰੀ ਦੁਨੀਆ ਵਿਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਲੱਖਾਂ ਸੰਗਤਾਂ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨ ਵਾਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਕੇ ਗੁਰੂ ਸਾਹਿਬ ਦੇ ਖਾਲਸੇ ਦੇ ਲੜ ਲਾਉਣ ਵਾਲੇ ਮਹਾਨ ਤਪੱਸਵੀ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਹਲਾਂ ਸੰਪਰਦਾਇ ਹੋਤੀ ਮਰਦਾਨ ਵਾਲੇ ਕੈਲੀਫੋਰਨੀਆ ਆਉਣ ’ਤੇ ਵੱਡੀ ਤਾਦਾਦ ਵਿਚ ਏਅਰਪੋਰਟ ਤੋਂ ਲੈ ਕੇ ਗੁਰੂਘਰਾਂ ਅਤੇ ਗੁਰਸਿੱਖਾਂ ਦੇ ਘਰਾਂ ਵਿਚ ਪਰਿਵਾਰ ਦੇ ਇਕੱਠ ਵਿੱਚ ਗੁਰਬਾਣੀ ਦੇ ਲੜ ਲਗਾ ਰਹੇ ਹਨ। ਗੁਰੂ ਕੀਆਂ ਸੰਗਤਾਂ ਬਹੁਤ ਹੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਸੰਤਾਂ ਮਹਾਂਪੁਰਖਾਂ ਨਾਲ ਬਚਨ ਬਿਲਾਸ ਕਰ ਰਹੀਆਂ ਹਨ। ਜਿਥੇ ਵੱਡੀ ਤਾਦਾਦ ਵਿਚ ਪਰਿਵਾਰ ਇਲਾਹੀ ਬਾਣੀ, ਕਥਾ ਅਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਦਾ ਅਨੰਦ ਮਾਣ ਰਹੇ ਹਨ, ਉਥੇ ਬੱਚੇ ਵੀ ਸਿੱਖੀ ਨਾਲ ਜੁੜ ਰਹੇ ਹਨ। ਸੰਤਾਂ ਮਹਾਂਪੁਰਖਾਂ ਨੇ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸੰਗਤਾਂ ਨਾਲ ਇਲਾਹੀ ਬਾਣੀ ਦਾ ਸੰਦੇਸ਼ ਦਿੱਤਾ ਹੈ ਭਾਈ ਗੁਰਦਾਸ ਜੀ ਦੀ ਪਵਿੱਤਰ ਵਾਰ ਹੈ ਕਿ
ਘਰਿ ਘਰਿ ਅੰਦਰਿ ਧਰਮਸਾਲ ਹੋਵੈ
ਕੀਰਤਨੁ ਸਦਾ ਵਿਸੋਆ।।
ਸੰਤ ਮਹਾ ਪੁਰਖ 1920 ਤੋਂ ਸਿੱਖੀ ਦੀ ਸੇਵਾ ਕਰ ਰਹੇ ਹਨ ਅਤੇ ਘਰ ਘਰ ਅੰਦਰ ਗੁਰਬਾਣੀ ਦਾ ਸੰਦੇਸ਼ ਪਹੁੰਚਾ ਰਹੇ ਹਨ। ਕਈ ਦਹਾਕਿਆਂ ਤੋਂ ਨਿਰਮਲ ਕੁਟੀਆ ਜੌਹਲਾਂ ਸੰਦਰਪਾਇ ਹੋਤੀ ਮਰਦਾਨ ਵਾਲੇ ਮਹਾਂਪੁਰਖ ਭੁੱਲੇ ਭਟਕਿਆਂ ਨੂੰ ਗੁਰੂ ਅਤੇ ਗੁਰਬਾਣੀ ਦੇ ਲੜ ਲਗਾਇਆ।
ਇਸ ਵਾਰੇ ਬਚਨ ਲਿਬਾਸ ਕਰਦਿਆਂ ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਜੀ ਨੇ ਸਾਡੇ ਲੋਕ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 1928 ਵਿਚ ਮਹਾਨ ਤਪੱਸਵੀ ਬ੍ਰਹਮਗਿਆਨੀ ਸੰਤ ਮਹਾਂਪੁਰਖ ਕਹਿਣੀ ਕਰਨੀ ਦੇ ਬਲੀ ਸੰਤ ਬਾਬਾ ਬਸੰਤ ਸਿੰਘ ਜੀ ਕੁਟੀਆ ਜੌਹਲਾਂ ਵਾਲਿਆਂ ਨੇ ਜਲੰਧਰ ’ਚ ਸਿੱਖੀ ਦੇ ਪ੍ਰਚਾਰ ਲਈ ਜਲੂਸ (ਨਗਰ ਕੀਰਤਨ) ਕੱਢਣੇ ਸ਼ੁਰੂ ਕੀਤੇ ਸਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਦਾ ਪ੍ਰਸਾਰ ਜਾਰੀ ਹੈ ਉਨ੍ਹਾਂ ਮਹਾਪੁਰਖਾਂ ਨੇ 1928 ਤੋਂ 1965 ਤੱਕ ਸੇਵਾ ਨਿਭਾਈ। 1965 ਤੋਂ 1993 ਤੱਕ ਬ੍ਰਹਮ ਗਿਆਨੀ ਬਾਬਾ ਗਿਆਨ ਸਿੰਘ ਜੀ ਨੇ ਸੇਵਾ ਨਿਭਾਈ ਅਤੇ 1993 ਤੋਂ 2002 ਤੱਕ ਸੰਤ ਸ੍ਰੀਮਾਨ ਬਾਬਾ ਹਰਭਜਨ ਸਿੰਘ ਨੇ ਸੇਵਾ ਨਿਭਾਈ ਅਤੇ 2002 ਤੋਂ ਬਾਅਦ ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਜੀ ਦੇਸ਼ ਪ੍ਰਦੇਸ਼ ’ਚ ਸੇਵਾ ਕਰ ਰਹੇ ਹਨ। ਇਸ ਸੰਸਥਾ ਦੇ ਮਹਾਂਪੁਰਖਾਂ ਨੇ ਵਿਦੇਸ਼ਾਂ ’ਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਜੋ ਅੱਜ ਵੀ ਜਾਰੀ ਹੈ। 1920 ਤੋਂ ਲੈ ਕੇ ਹੁਣ ਤੱਕ ਹਰ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਸੰਤ ਬਾਬਾ ਜੀਤ ਸਿੰਘ ਨੇ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਦੀ ਬੇਨਤੀ ਕੀਤੀ। ਅਮਰੀਕਾ ਅਤੇ ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਧੰਨਭਾਗ ਹਨ ਜਿਹਨਾਂ ਨੂੰ ਸੰਤਾਂ ਦੇ ਮੁਖਾਬਿੰਦ ਤੋਂ ਗੁਰਬਾਣੀ ਦੀ ਸਿੱਖਿਆ ਮਿਲ ਰਹੀ ਹੈ ਜਿਸਦਾ ਪਰਿਵਾਰਾਂ ਉਪਰ ਸਦੀਆਂ ਤੱਕ ਅਸਰ ਰਹੇਗਾ।