ਸ੍ਰ. ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਅਤੇ ਡਾਇਰੈਕਟ ਕੀਤਾ ‘ਜਫ਼ਰਨਾਮਾ’ ਪੰਜਾਬੀ ਨਾਟਕ ਉਚ ਦਰਜੇ ਦੀ ਸ਼ਾਹਕਾਰੀ ਪੇਸ਼ਕਸ਼

ਸ੍ਰ. ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਅਤੇ ਡਾਇਰੈਕਟ ਕੀਤਾ ‘ਜਫ਼ਰਨਾਮਾ’ ਪੰਜਾਬੀ ਨਾਟਕ ਉਚ ਦਰਜੇ ਦੀ ਸ਼ਾਹਕਾਰੀ ਪੇਸ਼ਕਸ਼

ਇਹ ਨਾਟਕ ਭਾਰਤ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੇਖਣਾ ਚਾਹੀਦਾ ਹੈ

ਲੋਡਾਈ/ਕੈਲੀਫੋਰਨੀਆ : ਅਮਰੀਕਾ ਦੇ ਸਿੱਖ ਆਗੂ ਅਤੇ ਮੌਜੂਦਾ ਦੌਰ ਦੇ ਸੰਘਰਸ਼ ਵਿਚ ਹਿੱਸਾ ਪਾਉਣ ਵਾਲੇ ਪਰਿਵਾਰ ਵਿਚੋਂ ਸ੍ਰ. ਸੁਖਪਾਲ ਸਿੰਘ ਭੂਰਾ ਅਤੇ ਉਨ੍ਹਾਂ ਦੇ ਸਾਥੀ ਉਘੇ ਕਲਾਕਾਰ ਸ੍ਰ. ਅਨੂਪ ਸਿੰਘ ਚੀਮਾ ਜੋ ਕਿ ਆਪ ਇਸ ਨਾਟਕ ’ਚ ਉਚ ਦਰਜੇ ਦਾ ਕਿਰਦਾਰ ਨਿਭਾਉਂਦੇ ਹਨ ਅਤੇ ਅਮਰੀਕਾ ਦੇ ਲੋਕ ਗਾਇਕ ਹਨ ਅਤੇ ਉਨ੍ਹਾਂ ਦੇ ਤੀਜੇ ਸਾਥੀ ਕਰਿਸ ਸਾਗਰ ਦੇ ਸਹਿਯੋਗ ਨਾਲ ਕੈਲੀਫੋਰਨੀਆ ਦੇ ਸ਼ਹਿਰ ਲੋਡਾਈ ਵਿਖੇ ਸ੍ਰ. ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਜਫ਼ਰਨਾਮਾ’ ਖੇਡਿਆ ਗਿਆ। ਇਸ ਸਮੇਂ 8utchins Square ਸਿਨੇਮਾ ਖਚਾਖਚ ਭਰਿਆ ਹੋਇਆ ਸੀ। ਲੋਕ ਜਿਥੇ ਵਾਰ ਵਾਰ ਤਾੜੀਆਂ ਮਾਰ ਰਹੇ ਸਨ, ਉਥੇ ਬਹੁਤੇ ਲੋਕਾਂ ਦੀਆਂ ਅੱਖਾਂ ’ਚ ਆਪ ਮੁਹਾਰੇ ਅੱਥਰੂ ਸਨ। ਹਰ ਸੀਨ ਤੁਹਾਨੂੰ ਸੈਂਕੜੇ ਸਾਲ ਪਹਿਲਾਂ ਦੇ ਇਹਿਤਤਾਸ ਵਿਚ ਲੈ ਜਾਂਦਾ ਸੀ, ਕਿਵੇਂ ਬਾਈ ਧਾਰ ਦੇ ਰਾਜੇ ਗੁਰੂ ਸਾਹਿਬ ਨਾਲ ਪੈਰ-ਪੈਰ ਉਪਰ ਗੱਦਾਰੀ ਕਰਦੇ ਰਹੇ ਕਿਵੇਂ ਬਾਈ ਧਾਰ ਦੇ ਰਾਜੇ ਗੁਰੂ ਨੂੰ ਜਾਤਪਾਤ ਦੇ ਹੰਕਾਰ ’ਚ ਸ਼ੂਦਰਾਂ, ਨੀਵੀਆਂ ਜਾਤਾਂ ਦੇ ਲੋਕਾਂ ਦੇ ਬਾਈਕਾਟ ਨੂੰ ਕਹਿੰਦੇ ਰਹੇ ਅਤੇ ਜਾਲਮ ਮੁਗਲ ਦਾ ਸਾਥ ਦੇਦੇ ਰਹੇ। ਕਿਵੇਂ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਨੂੰ ਦੁੱਧ ਪਿਲਾਉਣ ਵਾਲੇ ਮਹਾਨ ਹਿੰਦੂ ਪਰਿਵਾਰ ਮੋਤੀ ਰਾਮ ਮਹਿਰਾ ਨੂੰ ਬੱਚੇ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਉਨ੍ਹਾਂ ਹੱਸ ਹੱਸ ਕੇ ਪੂਰੇ ਪਰਿਵਾਰ ਦੀ ਕੁਰਬਾਨੀ ਦਿੱਤੀ ਕਿਵੇਂ ਗੁਰੂ ਸਾਹਿਬ ਦੇ ਨਿਮਾਣੇ ਸਿੱਖ ਰੰਗਰੇਟੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿਰ ਲੈ ਕੇ ਆਉਣ ਉਪਰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਨਾਲ ਗੁਰੁ ਸਾਹਿਬ ਵਲੋਂ ਨਿਵਾਜਿਆ ਗਿਆ।
ਇਸ ਨਾਟਕ ਵਿਚ ਪੰਜਾਬੀ ਸਾਹਿਤ ਦੇ ਅਮਰੀਕਾ ’ਚ ਬਾਬਾ ਬੋਹੜ ਸ੍ਰ. ਸੁਰਿੰਦਰ ਸਿੰਘ ਧਨੋਆ ਜਫਰਨਾਮੇ ਵਿੱਚ ਪੰਡਿਤਾਂ ਵਲੋਂ ਧਰਮ ਬਚਾਉਣ ਦੀ ਫਰਿਆਦ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਕੁਰਬਾਨੀ ਖਾਲਸੇ ਦਾ ਜਨਮ ਅਤੇ ਅੱਗੋਂ ਇਹਿਤਾਸ ’ਚ ਅਣਗਿਣਤ ਅਥਾਹ ਕੁਰਬਾਨੀਆਂ ਨੂੰ ਦੋ ਘੰਟਿਆਂ ਤੋਂ ਘੱਟ ਦੇ ਸਮੇਂ ’ਚ ਇਸ ਬਾਖੂਬੀ ਨਾਲ ਪੇਸ਼ ਕੀਤਾ ਗਿਆ।
ਜਿਹੜੀ ਜਾਣਕਾਰੀ ਕਈ ਕਿਤਾਬਾਂ ਪੜ੍ਹਕੇ ਵੀ ਇਨਸਾਨ ਨਹੀਂ ਲੈ ਸਕਦਾ। ਉਹ ਜਫਰਨਾਮਾ ਪੰਜਾਬੀ ਨਾਟਕ 2 ਘੰਟਿਆ ਦੇ ਘੱਟ ਸਮੇਂ ਤੋਂ ਇੱਕ ਕਵਿਤਾ ਵਾਂਗ ਮਨਾ ਵਿੱਚ ਢਾਲ ਦਿੰਦਾ ਹੈ।
ਅਖੀਰ ’ਚ ਕਿਵੇਂ ਔਰੰਗਜ਼ੇਬ ਗੁਰੂ ਸਾਹਿਬ ਦਾ ਜ਼ਫਰਨਾਮਾ ਸਿੰਘਾ ਤੋਂ ਸੁਣਕੇ ਫੇਰ ਵਾਰ ਵਾਰ ਉਸਨੂੰ ਪੜ ਪੜ੍ਹਕੇ ਉਚੀ-ਉਚੀ ਧਾਹਾਂ ਮਾਰਦਾ ਅਤੇ ਸਾਹਿਬਜਾਦਿਆਂ ਨੂੰ ਨੀਹਾਂ ’ਚ ਚਿਣਨ ਨੂੰ ਕਰਬਲਾ ਦੀਆਂ ਸ਼ਹਾਦਤਾਂ ਨਾਲ ਤੁਲਨਾ ਕਰਦਾ ਇਸਲਾਮ ਦੇ ਖਿਲਾਫ਼ ਦੱਸਦਾ ਦੱਸਦਾ ਰੋਂਦਾ ਕਰਲਾਉਂਦਾ ਪਛਤਾਤਾਪ ਕਰਦਾ ਕਰਦਾ ਸਰੀਰ ਛੱਡ ਗਿਆ ਅਤੇ ਸਦੀਆਂ ਤੋਂ ਚਲੇ ਆ ਰਹੇ ਮੁਗਲ ਰਾਜ ਦੀ ਭਾਰਤ ’ਚ ਜੜ ਪੱਟੀ ਗਈ।
ਇਸ ਨਾਟਕ ’ਚ ਜਿਥੇ ਇਕ ਪਾਸੇ ਹਿੰਦੂ ਸੁੱਚਾ ਨੰਦ ਅਤੇ ਗੰਗੂ ਦੀ ਈਰਖਾ ਅਤੇ ਲਾਲਚੀ ਦੱਸਿਆ ਗਿਆ ਉਥੇ ਦੂਜੇ ਪਾਸੇ ਹਿੰਦੂਆਂ ਨੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਪਰਿਵਾਰ ਦੀ ਕੁਰਬਾਨੀ ਅਤੇ ਬੱਚਿਆਂ ਦੇ ਸਸਕਾਰ ਲਈ ਹਿੰਦੂ ਟੋਡਰ ਮੱਲ ਨੂੰ ਆਪਣਾ ਸਭ ਕੁਝ ਵੇਚ ਕੇ ਸਸਕਾਰ ਕਰਨ ਅਤੇ ਮੁਸਲਮਾਨ ਮਲੇਰਕੋਟਲਾ ਵਲੋਂ ਹਾਅ ਦਾ ਨਾਅਰਾ ਮਾਰਨਾ ਇਨਸਾਨੀਅਤ ਦੀ ਵੱਡੀ ਉਦਾਹਰਣ ਪੇਸ਼ ਕਰਦਾ ਹੈ।
ਗਦਾਰੀ ਤੇ ਕੁਰਬਾਨੀ ਕਰਨ ਵਾਲੇ ਲੋਕਾਂ ਦੇ ਖੂਨ ਭਾਵੇਂ ਲਾਲ ਹੀ ਹੁੰਦੇ ਹਨ ਪਰ ਉਨ੍ਹਾਂ ਅੰਦਰ ਤਾਸੀਰ ਵੱਖਰੀ-ਵੱਖਰੀ ਹੁੰਦੀ ਹੈ ਜਿਸ ਨੂੰ ਬਾਖੂਬੀ ਜਫਰਨਾਮਾ ਨਾਟਕ ’ਚ ਦਰਸਾਇਆ ਗਿਆ ਹੈ। ਸ੍ਰ. ਸੁਰਿੰਦਰ ਸਿੰਘ ਧਨੋਆ ਦੇ ਪਹਿਲੇ ਨਾਟਕ ਜਿਨ੍ਹਾਂ ਵਿਚ Mitti Rudhan Kare 2006,
7uru Manyo 7ranth 2007,
7adar 5xpress 2009,
Patattna “e Rohn Khardiyan 2011,
Sardal 4e 1ar Paar 2012,
”mran Langhian Pabban Paar 2015,
8ukmo 4i 8aveli 2017,
Maharani Jindan 2018,
Mitti 4hund Jagg 3hanan 8oa 2019-22.
ਇਹ ਨਾਟਕ 2006 ਤੋਂ ਲੈ ਕੇ ਅੱਜ ਤੱਕ ਖੇਡੇ ਗਏ ਹਨ ਸਾਰੇ ਹੀ ਇਤਿਹਾਸਕ ਅਤੇ ਭਵਿੱਖ ਨੂੰ ਸੇਧ ਦੇਣ ਵਾਲੇ ਹਨ। ਵਾਕਿਆ ਹੀ ਜਫਰਨਾਮਾ ਸਿਰਫ਼ ਸਿੱਖਾਂ ਨੂੰ ਨਹੀਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਤੱਕ ਲੈ ਕੇ ਜਾਣ ਵਾਲਾ ਮਹਾਨ ਸ਼ਾਹਕਾਰੀ ਇਤਿਹਾਸਕ ਨਾਟਕ ਹੈ।
ਇਸ ਨਾਟਕ ’ਚ ਜਿਨ੍ਹਾਂ ਕਲਾਕਾਰਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਉਨ੍ਹਾਂ ਵਿਚ Punjab Lok Rang ਦੇ ਹੇਠ ਲਿਖੇ ਮਹਾਨ ਕਲਾਕਾਰ ਹਨ ਜਿਨ੍ਹਾਂ ਵਿੱਚ S. Surinder Singh 4hanoa – Writer, 4irector and played 1urang੍ਰeb, Sonu Rana-Organi੍ਰer and played Wa੍ਰir Khan, Jaswinder Sekhon-played 2egum and various characters, Ramneet Kaur 3haudhary- Stage Manager and played Zeenat and various characters, Karamveer Singh 2hatti-2hikhan Shah, 4ilpreet Kaur-Stage Manager and played Jahanara and various characters, 1noop Singh 3heema-played Ka੍ਰi and various characters, Parampal Singh-played 2heem 3hand Kehlooria and 2hai Jaita. Surinder Kaur-played various characters, Sewa Sra-4eewan “oddar Mal and various characters, 4arshan Singh 1ujla-played various characters, Sarbjit Singh-played various characters, 8arsimran Kaur-Lights and Sound, Mukesh Sharma-played 1sad Khan and various characters, Mukand Loomba – played Suchanand and various characters ਆਦਿ ਸ਼ਾਮਲ ਸਨ।