ਸ੍ਰ. ਰਣਜੀਤ ਸਿੰਘ ਮਾਂਗਟ ਰੀਅਲ ਇਸਟੇਟ ’ਚ 22000 ਏਜੰਟਾਂ ਵਿਚੋਂ ਅਮਰੀਕਾ ’ਚ ਪਹਿਲੇ ਨੰਬਰ ’ਤੇ

ਸ੍ਰ. ਰਣਜੀਤ ਸਿੰਘ ਮਾਂਗਟ ਰੀਅਲ ਇਸਟੇਟ ’ਚ 22000 ਏਜੰਟਾਂ ਵਿਚੋਂ ਅਮਰੀਕਾ ’ਚ ਪਹਿਲੇ ਨੰਬਰ ’ਤੇ

ਲੈਥਰੋਪ/ਕੈਲੀਫੋਰਨੀਆ, (ਸਾਡੇ ਲੋਕ) : ਸ੍ਰ. ਰਣਜੀਤ ਸਿੰਘ ਮਾਂਗਟ ਰੀਅਲ ਇਸਟੇਟ ਕਾਰੋਬਾਰ ’ਚ ਅਮਰੀਕਾ ’ਚ ਇਕ ਜਾਣਿਆ-ਪਹਿਚਾਣਿਆ ਨਾਮ ਹੈ ਅਤੇ ਇਥੇ ਇਹ ਜ਼ਿਕਰਯੋਗ ਹੈ ਕਿ 2021-22 ਦੇ ਸਾਲ ’ਚ 22000 ਏਜੰਟਾਂ ਵਿਚ ਸ੍ਰ. ਰਣਜੀਤ ਸਿੰਘ ਪਹਿਲੇ ਨੰਬਰ ਉਪਰ ਆਏ ਹਨ। ਸ੍ਰ. ਰਣਜੀਤ ਸਿੰਘ ਜਿਥੇ ਸਿੱਖੀ ਦੇ ਅਨਿਨ ਸੇਵਾਦਾਰ ਅਤੇ ਪੰਥ ਦੇ ਨਿਸ਼ਕਾਮ ਸੇਵਕ ਹਨ, ਉਥੇ ਆਪਣੇ ਕਾਰੋਬਾਰ ਪ੍ਰਤੀ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ। ਇਹ ਮੁਕਾਮ ਹਾਸਲ ਕਰਨ ਵਾਲੇ ਉਹ ਪਹਿਲੇ ਸਿੱਖ ਹਨ ਸ੍ਰ. ਮਾਂਗਟ ਜਾਇਦਾਦ ਕਾਰੋਬਾਰ ਦੇ ਨਾਲ-ਨਾਲ ਇੰਸ਼ੋਰੈਂਸ ਦਾ ਕੰਮ ਵੀ ਕਰਦੇ ਹਨ ਅਤੇ ਆਪਣੀ ਪੰਜਾਬੀ ਕਮਿਊਨਿਟੀ ਤੋਂ ਬਾਹਰ ਦੂਜੀਆਂ ਕਮਿਊਨਿਟੀਆਂ ’ਚ ਵੀ ਉਨ੍ਹਾਂ ਦੀ ਉਨੀ ਹੀ ਪੈੜ ਹੈ ਉਨ੍ਹਾਂ ਵਲੋਂ ਇਹ ਮੁਕਾਮ ਹਾਸਲ ਕਰਨ ਉਪਰ ਉਨ੍ਹਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਅਤੇ ਕਮਿਊਨਿਟੀ ਲਈ ਇਹ ਮਾਣ ਵਾਲੀ ਗੱਲ ਹੈ। ਅਸੀਂ ‘ਸਾਡੇ ਲੋਕ’, ਖਾਲਸਾ ਅਫੇਅਰ ਚੈਨਲ’ ਅਤੇ ਰੇਡੀਓ ਗੱਲਬਾਤ ਦੇ ਸਮੂਹ ਪਰਿਵਾਰ ਉਨ੍ਹਾਂ ਨੂੰ ਮੁਬਾਰਕ ਦਿੰਦੇ ਹਾਂ।