ਸ੍ਰ. ਜੱਗੀ ਜੌਹਲ ਨੂੰ ਭਾਰਤ ਵਿਚ ਮਨਮਾਨੀ ਤੌਰ ’ਤੇ ਨਜ਼ਰਬੰਦ ਕੀਤਾ ਹੋਇਆ : ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਯੂ.ਕੇ.

ਸ੍ਰ. ਜੱਗੀ ਜੌਹਲ ਨੂੰ ਭਾਰਤ ਵਿਚ ਮਨਮਾਨੀ ਤੌਰ ’ਤੇ ਨਜ਼ਰਬੰਦ ਕੀਤਾ ਹੋਇਆ : ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਯੂ.ਕੇ.

ਯੂ.ਕੇ. : ਭਾਰਤ ਦੀ ਜੇਲ੍ਹ ਵਿਚ ਬੰਦ ਸਿੱਖਾਂ ਦਾ ਬੇਕਸੂਰ ਪੁੱਤ ਸ੍ਰ. ਜੱਗੀ ਸਿੰਘ ਜੌਹਲ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਜੇਲ੍ਹ ’ਚ ਬੰਦ ਹੈ ਉਸ ਉਪਰ ਕੋਈ ਦੋਸ਼ ਸਾਬਤ ਨਹੀਂ ਹੋਇਆ। ਉਸਨੂੰ ਭਾਰਤ ਨੇ ਇਕ ਜਿੱਦ ਮਨਮਾਨੀ ਤੌਰ ’ਤੇ ਹੀ ਨਜ਼ਰਬੰਦ ਕੀਤਾ ਹੋਇਆ ਹੈ ਜੋ ਅਤਿ ਮੰਦਭਾਗੀ ਗੱਲ ਹੈ ਅਤੇ ਨਾ ਹੀ ਸਰਕਾਰ ਉਸ ਖਿਲਾਫ਼ ਚਾਰਜਸ਼ੀਟ ਦਰਜ ਕਰ ਸਕੀ ਹੈ।
ਸ੍ਰ. ਜੌਹਲ ਨੂੰ 2017 ’ਚ ਗਿ੍ਰਫ਼ਤਾਰ ਕੀਤਾ ਸੀ ਜਦੋਂ ਉਹ ਭਾਰਤ ਵਿਆਹ ਕਰਾਉਣ ਗਿਆ ਸੀ। ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਭਾਰਤ ਫੇਅਰ ਟਰਾਈਲ ਯਕੀਨੀ ਬਣਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਬੈਠੇ ਅਸੀਂ ਭਾਰਤ ਕੋਲ ਇਹ ਮਸਲਾ 100 ਵਾਰ ਉਠਾ ਚੁੱਕੇ ਹਾਂ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਕੋਲ ਵੀ ਉਠਾਇਆ ਹੈ। ਇਸ ਉਪਰ ਵਿਰੋਧੀ ਧਿਰ ਨੇ ਜ਼ੋਰਦਾਰ ਅਵਾਜ਼ ਉਠਾਈ ਤੇ ਕਿਹਾ ਕਿ ਯੂ.ਕੇ. ਨੂੰ ਹਰ ਹਾਲਤ ’ਚ ਆਪਣੇ ਨਾਗਰਿਕ ਨੂੰ ਉਥੋਂ ਲਿਆਉਣਾ ਚਾਹੀਦਾ ਹੈ।