ਸ੍ਰ. ਅੰਮਿ੍ਰਤਪਾਲ ਸਿੰਘ ਵਲੋਂ ਖਾਲਸਾ ਵਹੀਰ ਮਾਰਚ ਲਈ ਅਕਾਲ ਤਖਤ ਸਾਹਿਬ ’ਤੇ ਇਤਿਹਾਸਕ ਇਕੱਠ

ਸ੍ਰ. ਅੰਮਿ੍ਰਤਪਾਲ ਸਿੰਘ ਵਲੋਂ ਖਾਲਸਾ ਵਹੀਰ ਮਾਰਚ ਲਈ ਅਕਾਲ ਤਖਤ ਸਾਹਿਬ ’ਤੇ ਇਤਿਹਾਸਕ ਇਕੱਠ

ਨਸ਼ਿਆਂ ਨਾਲ ਉਜਾੜੇ ਪੰਜਾਬ ਦੇ ਪੁੱਤ ਮੁੜ ਅੰਮਿ੍ਰਤ ਛੱਕ ਕੇ ਸਿੰਘ ਸੱਜਣ ਲੱਗੇ
ਅੰਮਿ੍ਰਤਸਰ : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਵੱਲੋਂ ਅੰਮਿ੍ਰਤਸਰ ਤੋਂ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਵੇਗੀ। ਵਹੀਰ ਯਾਤਰਾ ਦੇ 13 ਪੜ੍ਹਾਅ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਤੋਂ ਅ੍ਰੰਮਿਤਪਾਲ ਪਾਲ ਸਿੰਘ ਨੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਭਾਰੀ ਗਿਣਤੀ ’ਚ ਸਮਰਥਕਾਂ ਦਾ ਹਜੂਮ ਇਕੱਠਾ ਹੋਇਆ। 13 ਪੜ੍ਹਾਵਾਂ ’ਤੇ ਅੰਮਿ੍ਰਤ ਸੰਚਾਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹੀਰ ਯਾਤਰਾ ਪਹੁੰਚੇਗੀ। ਉਥੇ ਹੀ ਭਾਈ ਅੰਮਿ੍ਰਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਇਸ ਖਾਲਸਾ ਵਹੀਰ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਉਹ ਵੀ ਇਸ ਖਾਲਸਾ ਵਹੀਰ ਵਿਚ ਆਪਣੀ ਸ਼ਕਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖਾਲਸਾ ਵਹੀਰ ਪੰਜਾਬ ਦੇ ਨਾਲ ਪੰਜਾਬ ਦੇ ਹੋਰ ਸੂਬਿਆਂ ਤੋਂ ਬਾਹਰ ਵੀ ਜਾ ਕੇ ਆਪਣਾ ਪ੍ਰਚਾਰ ਕਰੇਗੀ। ਸਰਕਾਰ ਅਤੇ ਪ੍ਰਸਾਸਨ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਾਸਨ ਜਾਣ-ਬੁੱਝ ਕੇ ਨੌਜਵਾਨਾਂ ਉੱਤੇ ਤਸੱਦਦ ਢਾਹੁਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਥਿਆਰ ਉਨ੍ਹਾਂ ਤੋਂ ਵਾਪਸ ਲੈ ਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਐੱਸ. ਜੀ. ਪੀ.ਸੀ. ਦਾ ਧੰਨਵਾਦ ਵੀ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਭਾਈ ਅੰਮਿ੍ਰਤਪਾਲ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਦਾਤ ਸਕਾਈ ਗਈ ਸੀ ਅਤੇ ਉਨ੍ਹਾਂ ਨੂੰ ਗੁਰੂ ਸਾਹਮਣੇ ਆਪਣਾ ਸਿਰ ਦੇਣ ਦੀ ਗੱਲ ਕੀਤੀ ਗਈ ਸੀ। ਉਹ ਇਕ ਵਾਰ ਫਿਰ ਤੋਂ ਹੋਣ ਪੁਰਾਤਨ ਢੰਗ ਦੇ ਨਾਲ ਖਾਲਸਾ ਵਹੀਰ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਹ ਵਹੀਰ ਅੰਮਿ੍ਰਤਸਰ ਤੋਂ ਸੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਵੇਗੀ ਅਤੇ ਅੰਮਿ੍ਰਤਪਾਲ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਬਾਕੀ ਹੋਰ ਸੂਬਿਆਂ ਵਿੱਚ ਵੀ ਇਹ ਵਹੀਰ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।