ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਚਾਦਰ ਦੀ ਥਾਂ ਹਿੰਦ ਦੀ ਚਾਦਰ ਕਹਿਣਾ ਮੰਦਭਾਗਾ:- ਏ ਜੀ ਪੀ ਸੀ (AGPC)

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਚਾਦਰ ਦੀ ਥਾਂ ਹਿੰਦ ਦੀ ਚਾਦਰ ਕਹਿਣਾ ਮੰਦਭਾਗਾ:- ਏ ਜੀ ਪੀ ਸੀ (AGPC)


ਨਿਊਯਾਰਕ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਧਾਰਮਿਕ ਪ੍ਰੋਗਰਾਮ ਪ੍ਰਤੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC) ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਗੁਰੂ ਸਾਹਿਬ ਨੂੰ ਧਰਮ ਦੀ ਥਾਂ ’ਤੇ ਹਿੰਦ ਦੀ ਚਾਦਰ ਕਹਿਣ ਦੀ ਸਖਤ ਨਿਖੇਧੀ ਕੀਤੀ ਗਈ। ਇਸ ਬਾਰੇ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਡਾ. ਪਿ੍ਰਤਪਾਲ ਸਿੰਘ ਏ.ਜੀ.ਪੀ.ਸੀ. ਕੋਆਰਡੀਨੇਟ ਅਤੇ ਨਿਊਯਾਰਕ ਤੋਂ ਸ੍ਰ. ਹਿੰਮਤ ਸਿੰਘ ਨਿਊਯਾਰਕ ਨੇ ਕਿਹਾ ਕਿ ਗੁਰੁ ਸਾਹਿਬ ਪੂਰੀ ਮਨੁੱਖਤਾ ਦੇ ਸਰਬ ਸਾਂਝੇ ਹਨ। ਉਨ੍ਹਾਂ ਨੂੰ ਕਿਸੇ ਖਿਤੇ, ਧਰਮ ਜਾਂ ਦੇਸ਼ ਨਾਲ ਜੋੜਨਾ ਗੁਰੂ ਸਾਹਿਬ ਦਾ ਨਿਰਾਦਰ ਕਰਨਾ ਹੈ। ਅਗਰ ਉਸ ਸਮੇਂ ਮੁਸਲਮਾਨ ਵੀ ਫਰਿਆਦ ਲੈ ਕੇ ਆਉਂਦੇ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਲਈ ਵੀ ਸ਼ਹਾਦਤ ਦੇਣੀ ਸੀ। ਉਨ੍ਹਾਂ ਬੇਨਤੀ ਕੀਤੀ ਕਿ ਭਾਰਤ ਸਰਕਾਰ ਗੁਰੂ ਸਾਹਿਬ ਦੇ ਇਲਾਹੀ ਰੁਤਬੇ ਨੂੰ ਘਟਾਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਅਕਾਲ ਤਖਤ ਸਾਹਿਬ ਨੂੰ ਫੌਰਨ ਇਸ ਉਪਰ ਸਟੈਂਡ ਲੈਣ ਦੀ ਬੇਨਤੀ ਕੀਤੀ।