ਸ੍ਰੀਲੰਕਾ ਵੱਲੋਂ ਭਾਰਤ ਸਣੇ ਸੱਤ ਦੇਸ਼ਾਂ ਲਈ ਮੁਫ਼ਤ ਵੀਜ਼ਾ ਸਹੂਲਤ

ਸ੍ਰੀਲੰਕਾ ਵੱਲੋਂ ਭਾਰਤ ਸਣੇ ਸੱਤ ਦੇਸ਼ਾਂ ਲਈ ਮੁਫ਼ਤ ਵੀਜ਼ਾ ਸਹੂਲਤ

ਕੋਲੰਬੋ: ਸ੍ਰੀਲੰਕਾ ਦੀ ਕੈਬਨਿਟ ਨੇ ਕਰਜ਼ੇ ’ਚ ਡੁੱਬੇ ਦੇਸ਼ ’ਚ ਸੈਰ-ਸਪਾਟਾ ਖੇਤਰ ਨੂੰ ਮੁੜ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਤਹਿਤ ਭਾਰਤ ਅਤੇ ਛੇ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਸੈਲਾਨੀ ਵੀਜ਼ਾ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਕਿ ਇਸ (ਨੀਤੀ) ਨੂੰ 31 ਮਾਰਚ 2024 ਤੱਕ ਇੱਕ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾਵੇਗਾ। ਕੈਬਨਿਟ ਨੇ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਤੇ ਥਾਈਲੈਂਡ ਦੇ ਯਾਤਰੀਆਂ ਲਈ ਤੁਰੰਤ ਪ੍ਰਭਾਵ ਨਾਲ ਮੁਫ਼ਤੀ ਐਂਟਰੀ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸਾਰੇ ਦੇਸ਼ਾਂ ਦੇ ਸੈਲਾਨੀ ਸ੍ਰੀਲੰਕਾ ਦੌਰੇ ਲਈ ਬਿਨਾ ਫੀਸ ਤੋਂ ਵੀਜ਼ਾ ਪ੍ਰਾਪਤ ਕਰ ਸਕਣਗੇ।