ਸ੍ਰੀਨਗਰ: ਏਜੰਸੀਆਂ ਮੁਤਾਬਕ ਮੁਫ਼ਤੀ ਦੀ ਨਵੀਂ ਰਿਹਾਇਸ਼ ਜ਼ੈੱਡ ਪਲੱਸ ਸੁਰੱਖਿਆ ਲਈ ਢੁੱਕਵੀਂ ਨਹੀਂ

ਸ੍ਰੀਨਗਰ: ਏਜੰਸੀਆਂ ਮੁਤਾਬਕ ਮੁਫ਼ਤੀ ਦੀ ਨਵੀਂ ਰਿਹਾਇਸ਼ ਜ਼ੈੱਡ ਪਲੱਸ ਸੁਰੱਖਿਆ ਲਈ ਢੁੱਕਵੀਂ ਨਹੀਂ

ਸ੍ਰੀਨਗਰ- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੱਲੋਂ ਗੁਪਕਾਰ ਰਿਹਾਇਸ਼ ਛੱਡਣਾ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਨਵੀਂ ਰਿਹਾਇਸ਼ ਜ਼ੈੱਡ-ਪਲੱਸ ਕੈਟਾਗਿਰੀ ਦੀ ਸੁਰੱਖਿਆ ਲਈ ਢੁੱਕਵੀਂ ਨਹੀਂ ਹੈ ਤੇ ਅਤਿਵਾਦੀ ਹਮਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਮੁਫ਼ਤੀ ਦੀ ਨਵੀਂ ਰਿਹਾਇਸ਼ ਸ੍ਰੀਨਗਰ ਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈ ਤੇ ਐਨੇ ਲੰਮੇ ਰਾਹ ਦੀ ਸੁਰੱਖਿਆ ਔਖੀ ਹੈ। ਮੁਫ਼ਤੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਹਿਲਾਂ ਖ਼ਤਰੇ ਬਾਰੇ ਨਹੀਂ ਦੱਸਿਆ ਗਿਆ ਤੇ ਪ੍ਰਸ਼ਾਸਨ ‘ਜਾਣਬੁੱਝ ਕੇ’ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨਵੰਬਰ ਵਿਚ ਸ਼ਹਿਰ ਦੇ ਬਾਹਰ ਸਥਿਤ ਖਿੰਬਰ ਇਲਾਕੇ ਵਿਚ ਆ ਗਏ ਸਨ ਕਿਉਂਕਿ ਉਨ੍ਹਾਂ ਨੂੰ ਉੱਚ ਸੁਰੱਖਿਆ ਵਾਲੀ ‘ਫੇਅਰਵਿਊ’ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਸੀ। ਗੁਪਕਾਰ ਦੀ ਇਸ ਰਿਹਾਇਸ਼ ਵਿਚ ਮੁਫ਼ਤੀ 2005 ਤੋਂ ਰਹਿ ਰਹੀ ਸੀ।