ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ

ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ

ਜੁਗੋ ਜੁਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਜਾਗਤੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 43ਵੇਂ ਮਹਾਨ ਨਗਰ ਕੀਰਤਨ ਉੱਪਰ ਸਮੂੰਹ ਲੋਕਾਈ ਨੂੰ ਲੱਖ ਲੱਖ ਵਧਾਈ ਹੋਵੇ


ਗੁਰਦੁਆਰਾ ਸਾਹਿਬ ਯੂਬਾ ਸਿਟੀ ਕੈਲੀਫੋਰਨੀਆ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਦਿਵਸ ਉਪਰ ਗੁਰਦਵਾਰਾ ਸਾਹਿਬ ਵਿਖੇ ਮਹਾਨ ਨਗਰ ਕੀਰਤਨ ਉਪਰ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਚਾਰੇ ਪਾਸੇ ਗੁਰੂ ਕੇ ਲੰਗਰ ਚਲ ਰਹੇ ਸਨ ਕਿਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ, ਕਿਸੇ ਪਾਸੇ ਗੰਨੇ ਦਾ ਤਾਜਾ ਤਾਜਾ ਰੱਸ ਪਿਆਇਆ ਜਾ ਰਿਹਾ ਸੀ। ਕਿਸੇ ਪਾਸੇ ਫਰੂਟ ਸਲਾਦ, ਕਿਸੇ ਪਾਸੇ ਆਈਸ ਕਰੀਮ, ਰੂਹ ਆਫਜਾ, ਸੰਤਰਿਆਂ ਦਾ ਤਾਜਾ ਜੂਸ ਬਸ ਗੁਰੂ ਕੇ ਲੰਗਰਾਂ ਦੇ ਕੀ ਕਹਿਣੇ। ਕਈ ਪਰਿਵਾਰਾਂ ਦੇ ਪਰਿਵਾਰ ਛੋਲੇ, ਭਟੂਰੇ, ਪਕੌੜੇ, ਜਲੇਬੀਆਂ, ਦੇ ਲੰਗਂਰ ਲਗਾਏ ਹੋਏ ਸਨ, ਕਿਸੇ ਪਾਸੇ ਸੇਵਾਦਾਰਾਂ ਵਲੋਂ ਤਾਜ਼ੀਆਂ ਪੂੜੀਆਂ ਖੁਆਈਆਂ ਜਾ ਰਹੀਆਂ ਸੀ। ਕਿਸੇ ਪਾਸੇ ਮੈਂਗੋ ਸ਼ੇਕ ਤਾਜ਼ਾ ਤਾਜ਼ਾ ਜੂਸ ਪਿਲਾਇਆਂ ਜਾ ਰਿਹਾ ਸੀ। ਅਣਗਿਣਤ ਸੰਗਤਾਂ ਸੇਵਾ ਕਰ ਰਹੀਆਂ ਸਨ। ਇਸ ਬਾਰੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵਿੱਚ ਲੱਗੇ ਲੰਗਰਾਂ ’ਚ ਵੱਡੇ ਪੰਜ ਲੰਗਰਾਂ ਦੇ ਸਮੂਹ ਸੇਵਾਦਾਰਾਂ ਦੇ ਸੀਨੀਅਰ ਸੇਵਾਦਾਰ ਸਿੱਖ ਆਗੂ ਅਮਰੀਕਾ ਸ: ਸੁਖਵਿੰਦਰ ਸਿੰਘ ਯੂਬਾ ਸਿਟੀ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ ਹਨ ਇਸ ਦੇ ਚਲਦੇ ਹੀ ਸਾਰੀ ਦੁਨੀਆ ਦੀਆਂ ਸੜਕਾਂ ਉਪਰ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਚਲ ਰਹੇ ਹਨ। ਇਸ ਮਹਾਨ ਪਵਿਤੱਰ ਨਗਰ ਕੀਰਤਨ ਉਪਰ ਹਰ ਸਾਲ ਦੀ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਵੇਰ ਤੋਂ ਸ਼ਾਮ ਤੱਕ ਲਾਈਨਾਂ ਵਿੱਚ ਲੱਗਕੇ ਇਸ ਗੁਰੂ ਨਾਨਕ ਸਾਹਿਬ ਜੀ ਦੇ ਲੰਗਰਾਂ ਵਿੱਚ ਅਣਗਿਣਤ ਗੁਰੂ ਕੀਆਂ ਸੰਗਤਾਂ ਲੰਗਰ ਛੱਕਦੀਆਂ ਹਨ। ਉਥੇ ਅਨੇਕਾਂ ਹੀ ਹੋਰ ਵੱਡੇ-ਵੱਡੇ ਤੰਬੂ ਲਗਾਕੇ ਤੰਬੂਆਂ ਵਿੱਚ ਘਿਰਿਆ ਜਿਵੇਂ ਕੋਈ ਲੰਗਰਾਂ ਦਾ ਪਿੰਡ ਜਾਂ ਕੋਈ ਬਸਤੀ ਸ਼ਹਿਰ ਹੋਵੇ ਵਿਖਾਈ ਦੇ ਰਿਹਾ ਸੀ ਵੱਖ-ਵੱਖ ਨਾਮਾ ਹੇਠ ਗੁਰੂ ਕੇ ਲਾਲ ਨਿਸ਼ਕਾਮ ਸੇਵਾ ਕਰਦੇ ਹਨ। ਕਿਤੇ ਸਰੋ ਦਾ ਸਾਗ ਮੱਕੀ ਦੀਆਂ ਰੋਟੀਆਂ, ਕਿਤੇ ਭੂਜੀਆਂ ਛੱਲੀਆਂ, ਚਾਟ, ਛੋਲੇ ਬਟੂਰੇ, ਪਕੌੜੇ ਮੱਠੀਆਂ ਜਲੇਬੀਆਂ, ਤਰ੍ਹਾਂ ਤਰ੍ਹਾਂ ਦੇ ਜੂਸ, ਅਨੇਕ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂਾ, ਦੁੱਧ ਆਈਸ ਕਰੀਮ, ਡਰਾਈ ਫੂਡ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਗਿਣਿਆ ਹੀ ਨਹੀਂ ਜਾ ਸਕਦਾ, ਪਰਿਵਾਰਾਂ ਦੇ ਪਰਿਵਾਰ, ਪਿੰਡਾਂ ਦੇ ਪਿੰਡ ਅਤੇ ਵੱਖ-ਵੱਖ ਗੁਰੂਘਰਾਂ ਦੇ ਸੇਵਾਦਾਰ ਥਾਂ-ਥਾਂ ਨਿਮਰਤਾ ਅਤੇ ਭਾਰੀ ਸ਼ਰਧਾ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦੇ ਆਮ ਸੰਗਤਾਂ ਦੀ ਜੁਬਾਨ ਉਪਰ ਇਹ ਸੇਵਾ ਭਾਵਨਾ ਨੂੰ ਦੇਖਕੇੇ ਸੁਣਿਆ ਜਾਂ ਜਾਂਦਾ ਹੈ। ਧੰਨ ਗੁਰੂ ਅਤੇ ਧੰਨ ਗੁਰੂ ਕੇ ਸਿੱਖ ਜਦੋਂ ਸੇਵਾ ਕਰਨ ਵਾਲੇ ਸੇਵਾਦਾਰ ਨੂੰ ਪੁੱਛਦੇ ਹਾਂ ਅੱਗੋਂ ਜਵਾਬ ਹੁੰਦਾ ਹੈ ਕਿ ਅਸੀਂ ਤਾਂ ਨਿਮਾਣੇ ਜਿਹੇ ਹਾਂ ਗੁਰੂ ਸਿਰ ਉਪਰ ਹੱਥ ਰੱਖਕੇ ਸੇਵਾ ਲੈ ਰਿਹਾ ਹੈ। ਯੂਬਾ ਸਿਟੀ ਦਾ ਇਹ ਮਹਾਨ ਨਗਰ ਕੀਰਤਨ ਵਾਕਿਆ ਹੀ ਅਲੌਕਿਕ ਰੂਹਾਨੀ ਅਤੇ ਖਾਲਸਾਈ ਜਜ਼ਬਿਆ ਵਿੱਚ ਰੰਗਿਆ ਸੇਵਾ ਅਤੇ ਸ਼ਰਧਾ ਦਾ ਇੱਕ ਮਹਾਨ ਸੁਮੇਲ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸ. ਪ੍ਰਮਿੰਦਰ ਸਿੰਘ ਗਰੇਵਾਲ ਸਾਬਕਾ ਜਨਰਲ ਸੈਕਟਰੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਨੇ ਕਿਹਾ ਕੀ ਅਸੀਂ ਸਮੂਹ ਸੇਵਾਦਾਰਾਂ ਕੋਲੋਂ ਜੇਕਰ ਕਿਤੇ ਕੋਈ ਭੁੱਲ ਹੋ ਗਈ ਹੋਵੇ ਤਾਂ ਮੁਆਫ ਕਰਨਾ ਅਤੇ ਅਰਦਾਸ ਕਰਨਾ ਕਿ ਅੱਗੋਂ ਤੋਂ ਵੀ ਅਸੀਂ ਹੋਰ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰ ਸਕੀਏ। ਉਨ੍ਹਾਂ 43ਵੇਂ ਨਗਰ ਕੀਤਰਨ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ। ਅਮਰੀਕਾ ਦੇ ਉਘੇ ਸਿੱਖ ਆਗੂ ਸ: ਗੁਰਮੇਜ਼ ਸਿੰਘ ਗਿੱਲ ਸਾਬਕਾ ਸਕੱਤਰ ਗੁਰਦੁਆਰਾ ਸਾਹਿਬ ਯੂਬਾ ਸਿਟੀ 43ਵੇਂ ਨਗਰ ਕੀਤਰਨ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ ਅਤੇ ਗੁਰੂ ਅਤੇ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਕੀਤਾ।


ਅੱਜ ਦੇ ਦਿਨ ਯੂਬਾ ਸਿਟੀ ਦੀ ਇਹ ਪਵਿੱਤਰ ਧਰਤੀ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਲਾਸਾਨੀ ਅਤੇ ਧਰਤੀ ਉਪਰ ਸਵਰਗ ਦੇ ਨਿਆਈ ਹੁੰਦੀ ਹੈ। ਦੇਖੋ ਨਗਰ ਗੁਰੂ ਕੇ ਲੰਗਰਾਂ ਦੀਆਂ ਵੱਖ-ਵੱਖ ਝਲਕੀਆਂ ਤਸਵੀਰਾਂ ਦੀ ਜੁਬਾਨੀ…
ਦੁਨੀਆ ਭਰ ਵਿੱਚੋਂ ਇਥੇ ਪਹੁੰਚੀਆਂ ਗੁਰੂ ਕੀਆਂ ਸੰਗਤਾਂ ਅਤੇ ਗੁਰੂਘਰ ਦੀ ਸਮੂਹ ਸੰਗਤ ਵਲੋਂ ਇਸ ਮਹਾਨ ਨਗਰ ਕੀਰਤਨ ਮੌਕੇ ਦੁਨੀਆ ਭਰ ਵਿੱਚ ਵਸਦੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਜੀ।
ਗੁਰੂ ਅਤੇ ਪੰਥ ਦੇ ਸੇਵਾਦਾਰ
ਸ: ਗੁਰਮੇਜ਼ ਸਿੰਘ ਗਿੱਲ ਸਾਬਕਾ ਸਕੱਤਰ ਗੁਰਦੁਆਰਾ ਸਾਹਿਬ ਯੂਬਾ ਸਿਟੀ, ਸ: ਬਲਰਾਜ ਸਿੰਘ ਢਿਲੋਂ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਯੂਬਾ ਸਿਟੀ, ਸ: ਗੁਰਨਾਮ ਸਿੰਘ ਪੰਮਾ ਸੀਨੀਅਰ ਸਿੱਖ ਆਗੂ ਅਮਰੀਕਾ, ਸ. ਪ੍ਰਮਿੰਦਰ ਸਿੰਘ ਗਰੇਵਾਲ ਸਾਬਕਾ ਜਨਰਲ ਸੈਕਟਰੀ ਗੁਰਦੁਆਰਾ ਸਾਹਿਬ ਯੂਬਾ ਸਿਟੀ, ਸ: ਸੁਖਵਿੰਦਰ ਸਿੰਘ ਸੈਣੀ ਸੀਨੀਅਰ ਸਿੱਖ ਆਗੂ ਅਮਰੀਕਾ, ਜਥੇਦਾਰ ਰਜਿੰਦਰ ਸਿੰਘ ਚੌਹਾਨ ਸੀਨੀਅਰ ਅਕਾਲੀ ਆਗੂ, ਕੁਲਦੀਪ ਸਿੰਘ ਸਹੋਤਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ।