ਸੂਡਾਨ ਤੋਂ 754 ਭਾਰਤੀਆਂ ਦਾ ਇਕ ਹੋਰ ਜਥਾ ਵਤਨ ਪਰਤਿਆ

ਸੂਡਾਨ ਤੋਂ 754 ਭਾਰਤੀਆਂ ਦਾ ਇਕ ਹੋਰ ਜਥਾ ਵਤਨ ਪਰਤਿਆ

ਨਵੀਂ ਦਿੱਲੀ: ਹਿੰਸਾ ਗ੍ਰਸਤ ਸੂਡਾਨ ਵਿਚੋਂ 754 ਭਾਰਤੀਆਂ ਦਾ ਇਕ ਹੋਰ ਜਥਾ ਭਾਰਤ ਪਰਤ ਆਇਆ ਹੈ। ਇਨ੍ਹਾਂ ਵਿਚੋਂ 392 ਲੋਕ ਸੀ-17 ਜਹਾਜ਼ ਵਿਚ ਨਵੀਂ ਦਿੱਲੀ ਆਏ ਹਨ ਜਦਕਿ 362 ਭਾਰਤੀਆਂ ਦਾ ਇਕ ਹੋਰ ਜਥਾ ਬੰਗਲੁਰੂ ਪਹੁੰਚਿਆ ਹੈ। ਇਸ ਤਰ੍ਹਾਂ ਅਫ਼ਰੀਕੀ ਮੁਲਕ ਤੋਂ ਵਾਪਸ ਆਏ ਭਾਰਤੀਆਂ ਦੀ ਗਿਣਤੀ 1360 ਹੋ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਸਾਊਦੀ ਅਰਬ ਦੇ ਸ਼ਹਿਰ ਜਦਾਹ ਵਿਚ ਟਰਾਂਜ਼ਿਟ ਕੈਂਪ ਬਣਾਇਆ ਹੈ ਜਿੱਥੋਂ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ।