ਸੂਡਾਨ ਤੋਂ 229 ਭਾਰਤੀਆਂ ਦਾ ਇਕ ਹੋਰ ਜਥਾ ਪਰਤਿਆ

ਸੂਡਾਨ ਤੋਂ 229 ਭਾਰਤੀਆਂ ਦਾ ਇਕ ਹੋਰ ਜਥਾ ਪਰਤਿਆ

ਨਵੀਂ ਦਿੱਲੀ – ਹਿੰਸਾ ਦੇ ਝੰਬੇ ਸੂਡਾਨ ਤੋਂ 229 ਭਾਰਤੀਆਂ ਦਾ ਇਕ ਹੋਰ ਜਥਾ ਅੱਜ ਵਤਨ ਪਰਤ ਆਇਆ ਹੈ। ਇਹ ਜਥਾ ਬੰਗਲੂਰੂ ਪੁੱਜਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਅਫਰੀਕੀ ਮੁਲਕ ਤੋਂ 365 ਵਿਅਕਤੀ ਦਿੱਲੀ ਪਰਤੇ ਸਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵਿੱਟਰ ’ਤੇ ਕਿਹਾ, ‘ਅਪਰੇਸ਼ਨ ਕਾਵੇਰੀ ਅਧੀਨ ਇਕ ਹੋਰ ਉਡਾਣ ਰਾਹੀਂ 229 ਯਾਤਰੀਆਂ ਨੂੰ ਬੰਗਲੂਰੂ ਵਾਪਸ ਲਿਆਂਦਾ ਗਿਆ ਹੈ।’ ਬਚਾਅ ਕਾਰਜਾਂ ਤਹਿਤ ਸ਼ੁੱਕਰਵਾਰ ਨੂੰ 754 ਵਿਅਕਤੀ ਦੋ ਜਥਿਆਂ ’ਚ ਭਾਰਤ ਪੁੱਜੇ। ਹੁਣ ਤੱਕ ਸੂਡਾਨ ਤੋਂ 1954 ਭਾਰਤੀਆਂ ਦੀ ਘਰ ਵਾਪਸੀ ਕਰਵਾਈ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੂਡਾਨ ਵਿੱਚ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲ ਵਿਚਾਲੇ ਜੰਗ ਚੱਲ ਰਹੀ ਹੈ। ਇਸ ਦੌਰਾਨ 400 ਦੇ ਕਰੀਬ ਵਿਅਕਤੀ ਮਾਰੇ ਜਾ ਚੁੱਕੇ ਹਨ।