ਸੁਰਜੀਤ ਹਾਕੀ ਕੱਪ ’ਤੇ ਇੰਡੀਅਨ ਆਇਲ ਕਾਬਜ਼

ਸੁਰਜੀਤ ਹਾਕੀ ਕੱਪ ’ਤੇ ਇੰਡੀਅਨ ਆਇਲ ਕਾਬਜ਼

ਜਲੰਧਰ- ਇੱਥੇ ਕਰਾਇਆ ਗਿਆ 40ਵਾਂ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ ਤੇ ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਕੈਗ ਦਿੱਲੀ ਨੂੰ 5-3 ਦੇ ਫਰਕ ਨਾਲ ਹਰਾ ਕੇ ਟਰਾਫੀ ’ਤੇ ਕਬਜ਼ਾ ਕਰ ਲਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਹ ਚੈਂਪੀਅਨਸ਼ਿਪ 25 ਅਕਤੂਬਰ ਨੂੰ ਸ਼ੁਰੂ ਹੋਈ ਸੀ ਜਿਸ ਦੌਰਾਨ ਫਾਈਨਲ ਮੈਚ ਸਮੇਤ ਕੁੱਲ 19 ਮੈਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਕੈਗ ਨਿਊ ਦਿੱਲੀ, ਇੰਡੀਅਨ ਰੇਲਵੇ ਦਿੱਲੀ, ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ, ਇੰਡੀਅਨ ਏਅਰ ਫੋਰਸ, ਬੀਐੱਸਐਫ ਜਲੰਧਰ, ਪੰਜਾਬ ਪੁਲੀਸ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਐਫਸੀਆਈ ਅਤੇ ਆਰਮੀ- ਇਲੈਵਨ ਦਿੱਲੀ ਵਿਚਕਾਰ ਖੇਡੇ ਗਏ। ਚੀਮਾ ਨੇ ਸੁਰਜੀਤ ਹਾਕੀ ਅਕੈਡਮੀ ਲਈ 20 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ।