ਸੀਬੀਆਈ ਦੇ ਡੀਆਈਜੀ ਤੇ ਦੋ ਐੱਸਪੀਜ਼ ਦੇ ਕਾਰਜਕਾਲ ’ਚ ਵਾਧਾ

ਸੀਬੀਆਈ ਦੇ ਡੀਆਈਜੀ ਤੇ ਦੋ ਐੱਸਪੀਜ਼ ਦੇ ਕਾਰਜਕਾਲ ’ਚ ਵਾਧਾ

ਨਵੀਂ ਦਿੱਲੀ- ਕੇਂਦਰ ਨੇ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਮੋਹਿਤ ਗੁਪਤਾ ਦਾ ਕਾਰਜਕਾਲ ਅਗਲੇ ਸਾਲ ਸਤੰਬਰ ਤੱਕ ਵਧਾ ਦਿੱਤਾ ਹੈ। ਗੁਪਤਾ ਉੱਤਰ ਪ੍ਰਦੇਸ਼ ਕੇਡਰ ਦੇ 2006 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੀਬੀਆਈ ਦੇ ਡੀਆਈਜੀ ਵਜੋਂ ਗੁਪਤਾ ਦਾ ਕਾਰਜਕਾਲ 4 ਸਤੰਬਰ 2023 ਤੋਂ 3 ਸਤੰਬਰ 2024 ਤੱਕ ਇੱਕ ਸਾਲ ਲਈ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਐੱਸਪੀਜ਼ ਰਘੁਰਾਮਰਾਜਨ ਏ ਅਤੇ ਵਿਦਯੁਤ ਵਿਕਾਸ ਦੇ ਕਾਰਜਕਾਲ ਵਿੱਚ ਵੀ ਵਾਧਾ ਕੀਤਾ ਗਿਆ ਹੈ। ਰਘੁਰਾਮਰਾਜਨ ਦਾ ਸੀਬੀਆਈ ਦੇ ਐਸਪੀ ਵਜੋਂ ਕਾਰਜਕਾਲ 16 ਸਤੰਬਰ 2023 ਤੋਂ 15 ਸਤੰਬਰ 2025 ਤੱਕ ਅਤੇ ਵਿਦਯੁਤ ਵਿਕਾਸ ਦਾ ਕਾਰਜਕਾਲ ਪਹਿਲੀ ਸਤੰਬਰ 2023 ਤੋਂ 19 ਫਰਵਰੀ 2024 ਤੱਕ ਵਧਾਇਆ ਗਿਆ ਹੈ।