ਸੀਤਾਰਾਮਨ ਨੇ ਯੂਕੇ ਦੇ ਵਪਾਰ ਸਕੱਤਰ ਨਾਲ ਨਿਵੇਸ਼ ਅਤੇ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ

ਸੀਤਾਰਾਮਨ ਨੇ ਯੂਕੇ ਦੇ ਵਪਾਰ ਸਕੱਤਰ ਨਾਲ ਨਿਵੇਸ਼ ਅਤੇ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਰਤਾਨੀਆ ਦੇ ਵਪਾਰ ਸਕੱਤਰ ਕੇਮੀ ਬਾਡੇਨੋਚ ਨਾਲ ਮੁਲਾਕਾਤ ਕਰਕੇ ਦੁਵੱਲੇ ਨਿਵੇਸ਼ ਅਤੇ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਯੂਰੋਪੀਅਨ ਕਮਿਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਵੀ ਡੋਂਬਰੋਵਸਕੀਸ ਨਾਲ ਦੁਵੱਲੇ ਆਰਥਿਕ ਤੇ ਵਿੱਤੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿੱਤ ਮੰਤਰਾਲੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਦੋਵੇਂ ਆਗੂਆਂ ਨੇ ਭਾਰਤ-ਈਯੂ ਨਿਵੇਸ਼ ਪ੍ਰੋਟੈਕਸ਼ਨ ਸਮਝੌਤੇ ਤੇ ਭਾਰਤ-ਈਯੂ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ।

ਭਾਰਤ-ਅਮਰੀਕਾ ਨੇ ਵਪਾਰ ਤੇ ਨਿਵੇਸ਼ ਉਤਸ਼ਾਹਿਤ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ
ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਨੇ ਦੋਵੇਂ ਮੁਲਕਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਭਾਰਤ ਵੱਲੋਂ ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਅਤੇ ਅਮਰੀਕੀ ਵਪਾਰ ਪ੍ਰਤੀਨਿਧ ਕੈਥਰੀਨ ਤਾਇ ਨੇ ਆਪਸ ’ਚ ਚਰਚਾ ਕੀਤੀ। ਇਕ ਅਧਿਕਾਰੀ ਨੇ ਹੁਣੇ ਜਿਹੇ ਕਿਹਾ ਸੀ ਕਿ ਦੋਵੇਂ ਮੁਲਕ ਵਿਸ਼ਵ ਵਪਾਰ ਸੰਗਠਨ ’ਚ ਪੋਲਟਰੀ ਨਾਲ ਸਬੰਧਤ ਵਿਵਾਦ ਦੇ ਨਿਬੇੜੇ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਿਯੂਸ਼ ਗੋਇਲ ਨੇ ਯੂਕੇ ਦੇ ਕਾਰੋਬਾਰ ਅਤੇ ਵਪਾਰ ਸਕੱਤਰ ਕੇਮੀ ਬਾਡੇਨੋਚ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਕੀਤੀ।