ਸਿੱਖ ਸ਼ਸਤਰ ਵਿੱਦਿਆ ਕੌਮ ਦੀ ਅਮਾਨਤ ਬੱਚਿਆਂ ਨੂੰ ਗਤਕਾ ਸਿੱਖ ਮਾਰਸ਼ਲ ਨਾਲ ਜੋੜਨਾ ਸਾਡਾ ਮੁੱਖ ਨਿਸ਼ਾਨਾ : ਉਸਤਾਦ ਸ੍ਰ. ਲਖਵੀਰ ਸਿੰਘ ਖਾਲਸਾ

ਸਿੱਖ ਸ਼ਸਤਰ ਵਿੱਦਿਆ ਕੌਮ ਦੀ ਅਮਾਨਤ ਬੱਚਿਆਂ ਨੂੰ ਗਤਕਾ ਸਿੱਖ ਮਾਰਸ਼ਲ ਨਾਲ ਜੋੜਨਾ ਸਾਡਾ ਮੁੱਖ ਨਿਸ਼ਾਨਾ : ਉਸਤਾਦ ਸ੍ਰ. ਲਖਵੀਰ ਸਿੰਘ ਖਾਲਸਾ

ਨਿਊਯਾਰਕ/ਅਮਰੀਕਾ : ਸਿੱਖ ਸ਼ਸਤਰ ਵਿੱਦਿਆ ਹੀ ਨਹੀਂ ਬਲਕਿ ਇਹ ਇਕ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਗੱਤਕਾ ਸਿੱਖ ਮਾਰਸ਼ਲ ਆਰਟ ਇਕ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਹੈ। ਇਹ ਸ਼ਸਤਰ ਵਿੱਦਿਆ ਗੁਰੂ ਕਾਲ ਤੋਂ ਚਲੀ ਆ ਰਹੀ ਹੈ।
ਇਸ ਬਾਰੇ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਨਿਊਜਰਸੀ ਅਮਰੀਕਾ ਤੋਂ ਗੱਤਕੇ ਦੇ ਅੰਤਰਰਾਸ਼ਟਰੀ ਉਸਤਾਦ ਸ੍ਰ. ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪੂਰੀ ਦੁਨੀਆ ਵਿਚ ਬੱਚਿਆਂ ਨੂੰ ਇਸ ਇਲਾਹੀ ਮਾਰਸ਼ਲ ਆਰਟ ਨਾਲ ਜੋੜਨਾ ਹੈ। ਗੱਤਕਾ ਦਾ ਮਤਲਬ ਸਿਰਫ਼ ਆਪਣੀ ਰੱਖਿਆ ਨਹੀਂ ਸਗੋਂ ਇਹ ਗੁਰੂ ਸਾਹਿਬ ਨੇ ਮਜ਼ਲੂਮਾਂ, ਗਰੀਬਾਂ ਦੀ ਰੱਖਿਆ ਲਈ ਸਿੱਖਾਂ ਨੂੰ ਦਾਤ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਇਹ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਬੱਚਿਆਂ ਨੂੰ ਨਾਲ ਜੋੜ ਰਹੇ ਹਾਂ। ਇਸ ਅਧੀਨ ਸ੍ਰੀ ਗੁਰੂ ਸਿੰਘ ਸਭਾ ਗਰੈਨ ਰੌਕ ਨਿਊਜਰਸੀ ਵਿਖੇ 23 ਜੁਲਾਈ ਦਿਨ ਐਤਵਾਰ ਨੂੰ ਸੈਮੀਨਾਰ ਕੀਤਾ ਗਿਆ ਅਤੇ ਬੱਚਿਆਂ ਦਾ ਕੈਂਪ ਲਗਾਇਆ ਗਿਆ। ਇਸ ਮਹਾਨ ਇਲਾਹੀ ਸਿੱਖਿਆ ਨੂੰ ਸਮੂਹ ਸਾਧ ਸੰਗਤ ਅਤੇ ਬੱਚਿਆਂ ਨਾਲ ਸਾਂਝਾ ਕੀਤਾ ਗਿਆ।