ਸਿੱਖ ਨਸਲਕੁਸ਼ੀ : ਐਸਆਈਟੀ ਦੀ ਮਿਆਦ ਖਤਮ

ਸਿੱਖ ਨਸਲਕੁਸ਼ੀ : ਐਸਆਈਟੀ ਦੀ ਮਿਆਦ ਖਤਮ

ਸਦੀਆਂ ਤੱਕ ਭਾਰਤ ਦੇ ਚਿਹਰੇ ਤੋਂ ਨਾ ਮਿਟਣ ਵਾਲਾ ਕਾਲਾ ਧੱਬਾ
ਕਾਨਪੁਰ ’ਚ ਸੈਂਕੜੇ ਸਿੱਖਾਂ ਦੇ ਹੋਏ ਸਰਕਾਰੀ ਕਤਲ ਇੱਕ ਵੀ ਦੋਸ਼ੀ ਨੂੰ ਸਜ਼ਾ ਨਾ ਹੋਈ

ਕਾਨਪੁਰ : ਸਿੱਖ ਕਤਲੇਆਮ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਮਿਆਦ ਬੁੱਧਵਾਰ ਨੂੰ ਖਤਮ ਹੋ ਗਈ ਹੈ। ਡੀਆਈਜੀ ਐਸਆਈਟੀ ਬਲੇਂਦੂ ਭੂਸ਼ਣ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ ਇੱਕ ਵਾਰ ਹੋਰ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਨੇ ਹੁਣ ਤੱਕ ਗਿ੍ਰਫਤਾਰ ਕੀਤੇ ਗਏ 41 ਮੁਲਜਮਾਂ ਵਿੱਚੋਂ 40 ਨੂੰ ਚਾਰਜਸੀਟ ਕੀਤਾ ਹੈ।
31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ ਭਰ ਵਿੱਚ ਸਿੱਖਾਂ ਦੀ ਨਸਲਕੁਸੀ ਸ਼ੁਰੂ ਹੋ ਗਈ ਸੀ। ਸਿੱਖਾ ਦੇ ਕਾਤਿਲਾ ਨੇ ਕਾਨਪੁਰ ਵਿੱਚ ਸੈਂਕੜੇ ਸਿੱਖਾਂ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਲੁੱਟ ਅਤੇ ਡਕੈਤੀ ਵਰਗੀਆਂ ਗੰਭੀਰ ਧਾਰਾਵਾਂ ਤਹਿਤ 40 ਕੇਸ ਦਰਜ ਕੀਤੇ ਗਏ ਸਨ। ਜਾਂਚ ਤੋਂ ਬਾਅਦ ਪੁਲਿਸ ਨੇ 29 ਮਾਮਲਿਆਂ ਵਿੱਚ ਅੰਤਿਮ ਰਿਪੋਰਟਾਂ ਦਰਜ ਕੀਤੀਆਂ ਸਨ।
27 ਮਈ 2019 ਨੂੰ ਰਾਜ ਸਰਕਾਰ ਨੇ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਨੇ ਦਰਜ 9 ਐਫਆਈਆਰਜ ਵਿੱਚ ਸਬੂਤ ਲੱਭੇ ਅਤੇ ਗਿ੍ਰਫਤਾਰੀਆਂ ਸ਼ੁਰੂ ਕਰ ਦਿੱਤੀਆਂ। ਡੀਆਈਜੀ, ਐਸਆਈਟੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ, ਪਰ ਕੁਝ ਕੰਮ ਅਜੇ ਬਾਕੀ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਇੱਕ ਮਹੀਨੇ ਦਾ ਕਾਰਜਕਾਲ ਵਧਾਉਣ ਦੀ ਬੇਨਤੀ ਕੀਤੀ ਗਈ ਹੈ। ਹਾਲਾਂਕਿ ਹੁਣ ਤੱਕ ਗਿ੍ਰਫਤਾਰ ਕੀਤੇ ਗਏ 41 ਦੋਸ਼ੀਆਂ ’ਚੋਂ 40 ’ਤੇ ਚਾਰਜਸੀਟ ਹੋ ਚੁੱਕੀ ਹੈ। ਮੇਰਠ ਤੋਂ ਲਿਆਂਦੇ ਗਏ ਮੁਲਜਮਾਂ ਖਿਲਾਫ ਹਾਲੇ ਚਾਰਜਸੀਟ ਦਾਖਲ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਬਿਮਾਰ ਹੋਣ ਕਾਰਨ ਦਾਦਾਨਗਰ ਕਤਲ ਕਾਂਡ ਵਿੱਚ ਪੰਜ ਮੁਲਜਮਾਂ ਅਤੇ ਹੋਰ ਕਤਲ ਕੇਸ ਵਿੱਚ ਚਾਰ ਮੁਲਜਮਾਂ ਖਿਲਾਫ ਬਿਨਾਂ ਗਿ੍ਰਫਤਾਰੀ ਕੀਤੇ ਚਾਰਜਸੀਟ ਦਾਇਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਾਲਾ ਨਗਰ ਕਤਲ ਕਾਂਡ ਵਿੱਚ ਸਾਬਕਾ ਰਾਜ ਮੰਤਰੀ ਸ਼ਿਵਨਾਥ ਸਿੰਘ ਕੁਸਵਾਹਾ ਦੇ ਭਤੀਜੇ ਰਾਘਵੇਂਦਰ ਸਿੰਘ ਕੁਸਵਾਹਾ ਸਮੇਤ ਸੱਤ ਮੁਲਜਮਾਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ਡੀਆਈਜੀ ਨੇ ਕਿਹਾ ਕਿ ਨਿਰਾਲਾ ਨਗਰ ਕਤਲ ਕੇਸ ਵਿੱਚ ਹੁਣ ਸੱਤ ਗਿ੍ਰਫਤਾਰੀਆਂ ਹੋਣੀਆਂ ਬਾਕੀ ਹਨ, ਰਤਨਲਾਲ ਨਗਰ ਅਤੇ ਅਰਮਾਪੁਰ ਕੁਆਰਟਰ ਕਤਲ ਕੇਸ ਵਿੱਚ ਇੱਕ-ਇੱਕ ਗਿ੍ਰਫਤਾਰੀ ਹੋਣੀ ਬਾਕੀ ਹੈ। ਇਥੇ ਇਹ ਜਿਕਰਯਗਿ ਹੈ ਕੀ 38 ਸਾਲ ਬਾਦ ਵੀ ਸਿੱਖਾ ਦੇ ਕਾਤਿਲ ਸਿੱਖਾਂ ਦੀਆਂ ਮਾਵਾਂ ਭੈਣਾ ਬੱਚੀਆ ਨਾਲ ਬਲਾਤਕਾਰ ਕਰਨ ਵਾਲੇ ਬੇਖੌਫ ਜਿੰਦਗੀ ਜੀਅ ਰਹੇ ਹਨ ਇਹ ਸਦੀਆਂ ਤੱਕ ਭਾਰਤ ਦੇ ਚਿਹਰੇ ਤੋ ਨਾ ਮਿਟਣ ਵਾਲਾ ਕਾਲਾ ਧੱਬਾ ਹੈ।