ਸਿੱਖ ਕੌਮ ਦੇ ਨੌਜਵਾਨਾਂ ਨੂੰ ਮਾਰ ਮੁਕਾਉਣ ਤੇ ਬਦਨਾਮ ਕਰਨ ਦੀ ਸਾਜਿਸ਼

ਸਿੱਖ ਕੌਮ ਦੇ ਨੌਜਵਾਨਾਂ ਨੂੰ ਮਾਰ ਮੁਕਾਉਣ ਤੇ ਬਦਨਾਮ ਕਰਨ ਦੀ ਸਾਜਿਸ਼

ਪੈਲਾਟਾਇਨ/ਸ਼ਿਕਾਗੋ, (ਸਾਡੇ ਲੋਕ/ਮੱਖਣ ਸਿੰਘ ਕਲੇਰ ਸ਼ਿਕਾਗੋ) ਗੁਰਦੁਆਰਾ ਸਾਹਿਬ ਵਿੱਖੇ ਸਿੱਖ ਅਸੰਬਲੀ ਆਫ ਅਮਰੀਕਾ ਦੇ ਡਾਇਰੈਕਟਰ ਸ੍ਰ. ਪਵਨ ਸਿੰਘ ਖਾਲਸਾ ਨੇ 17 ਮਾਰਚ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜਿਨ੍ਹਾਂ ਵਿੱਚ ਮੁਗਲ ਸਾਮਰਾਜ ਤੋਂ ਲੈ ਕੇ ਬਿ੍ਰਟਿਸ਼ ਸਾਮਰਾਜ ਤੱਕ ਤੇ ਫਿਰ ਬਿ੍ਰਟਿਸ਼ ਸਾਮਰਾਜ ਤੋਂ ਲੈ ਕੇ ਦੇਸ਼ ਦੇ ਬਟਵਾਰੇ ਤੋਂ ਲੈ ਕੇ ਅੱਜ ਤੱਕ ਹਿੰਦੂਇਜ਼ਮ ਦੇ ਫਾਸ਼ੀਵਾਦੀ ਰਾਜ ਵਲੋਂ ਸਿੱਖ ਕੌਮ ’ਤੇ ਕੀਤੇ ਘੋਰ ਅੱਤਿਆਚਾਰਾਂ ਅਤੇ ਗੁਰਦੁਆਰਾ ਸਾਹਿਬਾਨਾਂ ਨੂੰ ਤਹਿਸ ਨਹਿਸ ਕਰਨ ਦੀ ਦਾਸਤਾਨ ਤੇ ਹੁਣ ਬਾਹਰਲੇ ਦੇਸ਼ਾਂ ਵਿੱਚ ਵੀ ਸਿੱਖ ਕੌਮ ਦੇ ਨੌਜਵਾਨਾਂ ਨੂੰ ਮਾਰ ਮੁਕਾਉਣ ਤੇ ਸ਼ੋਸ਼ਲ ਮੀਡੀਆ ਗਲਤ ਢੰਗ ਨਾਲ ਬਦਨਾਮ ਕਰਨ ਤੱਕ ਦੀ ਸਾਂਝ ਸੰਗਤ ਨਾਲ ਪਾਈ ਤੇ ਸੰਗਤ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। ਅੱਜ ਜੋ ਕਿਸਾਨਾਂ ਨਾਲ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨਾਲ ਹੋ ਰਿਹਾ ਹੈ ਉਸ ਪ੍ਰਤੀ ਵੀ ਸੰਗਤਾਂ ਨੂੰ ਦੱਸਿਆ। ਉਨ੍ਹਾਂ ਵਲੋਂ ਵਾਸ਼ਿੰਗਟਨ ਡੀਸੀ ਵਿੱਚ ਕੀਤੀ ਜਾ ਰਹੀ ਲਾਬਿੰਗ ਬਾਰੇ ਵੀ ਦੱਸਿਆ। ਇਹ ਵੀ ਕਿਹਾ ਕਿ ਜੇ ਤੁਹਾਡੇ ਕੋਲ ਅੱਜ ਕਿਸੇ ’ਤੇ ਹੋ ਰਹੇ ਅੱਤਿਆਚਾਰ ਦੇ ਸਬੂਤ ਹਨ ਤਾਂ ਸਾਨੂੰ ਦਿਓ ਅਸੀਂ ਤੁਹਾਡੇ ਲਈ ਡੀਸੀ ਵਿੱਚ ਅਵਾਜ਼ ਉਠਾਵਾਂਗੇ। ਇਸ ਤੋਂ ਇਲਾਵਾ ਯੂਥ ਨੂੰ ਸੁਚੇਤ ਅਤੇ ਤਿਆਰ ਰਹਿਣ ਦੀ ਬੇਨਤੀ ਕੀਤੀ। ਸੰਗਤ ਵਲੋਂ ਵੀ ਉਨ੍ਹਾਂ ਦੇ ਹਰ ਬੋਲ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ। ਪਵਨ ਸਿੰਘ ਦਾ ਬੋਲਣ ਦਾ ਢੰਗ ਬੜਾ ਹੀ ਪਿਆਰਾ ਹੈ ਹਰ ਇਕ ਨੂੰ ਆਪਣੇ ਬੋਲਾਂ ਨਾਲ ਜੋੜਕੇ ਰੱਖਦਾ ਹੈ। ਪਵਨ ਸਿੰਘ ਤੇ ਸਿਮਰਜੋਤ ਸਿੰਘ ਨੇ ਸ਼ਿਕਾਗੋ ਦੇ ਯੂਥ ਨਾਲ ਇਕ ਦੋ ਮੀਟਿੰਗਾਂ ਵੀ ਕੀਤੀਆਂ। ਸੰਗਤ ਦੇ ਕੁਝ ਮੈਂਬਰਾਂ ਵਲੋਂ ਉਨ੍ਹਾਂ ਦੇ ਵਿਚਾਰ ਸੁਣਕੇ ਯੂਥ ਨਾਲ ਘੱਟੋ ਘੱਟ ਸਾਲ 3/4 ਮੀਟਿੰਗਾਂ ਕਰਨ ਲਈ ਕਿਹਾ ਗਿਆ ਜੋ ਉਨ੍ਹਾਂ ਵਲੋਂ ਮੰਨ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਕਿਹਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਹੈਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਰਾਹੀਂ ਸ੍ਰ. ਪਵਨ ਸਿੰਘ ਅਤੇ ਸ੍ਰ. ਸਿਮਰਜੋਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰ. ਪਵਨ ਸਿੰਘ ਵਲੋਂ ਸਮੂਹ ਪ੍ਰਬੰਧਕਾਂ ਅਤੇ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ’ਤੇ ਮਿਲੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ।