ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ

ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ

ਮਨਟੀਕਾ/ ਕੈਲੀਫੋਰਨੀਆ : ਸਿੱਖਾਂ ਦੇ ਪੰਥਕ ਮੁੱਦਿਆਂ, ਪੰਜਾਬ ਦੇ ਅਜੋਕੇ ਹਾਲਾਤਾਂ ਸਿੱਖਾਂ ਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ‘ਸਿੱਖ ਪਲੇਟ ਫਾਰਮ’ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਬੀਤੇ ਸ਼ਨੀਵਾਰ ਨੂੰ ‘ਸਿੱਖ ਫਲੇਟਫਾਰਮ’ ਦੀ ਸ਼ੁਰੂ ਕੀਤੀ ਗਈ। ਜਿਸ ਵਿਚ ਦੂਰੋਂ-ਨੇੜਿਓਂ ਪਹੁੰਚ ਕੇ ਸੱਜਣਾ ਮਿੱਤਰਾਂ ਭਰਾਵਾਂ ਅਤੇ ਸਿੱਖ ਚਿੰਤਕਾਂ ਨੇ ਹਾਜ਼ਰੀ ਲਗਵਾਈ। ਟਰੇਸੀ ਦੇ ਪ੍ਰਸਿੱਧ ਭਾਰਤੀ ਰੈਸਟੋਰੈਂਟ 9mperial Spice ਵਿਚ ਹੋਈ ਇਸ ਇਕੱਤਰਤਾ ਵਿਚ ਪਹੁੰਚੇ ਹੋਏ ਬੁਲਾਰਿਆਂ ਨੇ ਆਪਣੇ ਬਹੁਤ ਹੀ ਸੰਜੀਦਾ ਵਿਚਾਰ ਪ੍ਰਗਟ ਕੀਤੇ ਅਤੇ ਆਪੋ ਆਪਣੇ ਦਿਲੋਂ ਪੰਜਾਬ ਪ੍ਰਤੀ ਅਤੇ ਸਿੱਖ ਮੁੱਦਿਆਂ ਪ੍ਰਤੀ ਚਿੰਤਾ ਅਤੇ ਦਰਦ ਬਿਆਨ ਕੀਤਾ।
ਅੱਜ ਸਿੱਖਾਂ ਦੇ ਅਨੇਕਾਂ ਹੀ ਪੰਥਕ ਮੁੱਦੇ ਹਨ ਜਿਨ੍ਹਾਂ ’ਤੇ ਸਾਨੂੰ ਬਹੁਤ ਹੀ ਸੰਜੀਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਪ੍ਰਤੀ ਗੰਭੀਰ ਚਰਚਾ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਅਤੇ ਸਟੇਜ ਨੂੰ ਹੋਸਟ ਸ੍ਰ. ਜਸਵੰਤ ਸਿੰਘ ਸ਼ਾਦ ਨੇ ਕੀਤਾ। ਸ੍ਰ. ਸ਼ਾਦ ਨੇ ਜਿਥੇ ਸਿੱਖ ਪਲੇਟਫਾਰਮ ਦੇ ਸ਼ੁਰੂ ਕਰਨ ਦੀ ਵਧਾਈ ਦਿੱਤੀ, ਉਥੇ ਮੌਜੂਦਾ ਮੁੱਦਿਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਕੌਮੀ ਮਸਲਿਆਂ ’ਤੇ ਵਿਚਾਰ ਕਰਨੀ ਬਹੁਤ ਜ਼ਰੂਰੀ, ਸਾਡੇ ਬਹੁਤ ਮਸਲੇ ਹਨ ਜਿਨ੍ਹਾਂ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪ੍ਰਿੰਸੀਪਲ ਹਜ਼ੂਰਾ ਸਿੰਘ ਨੇ ਆਪਣੀ ਸ਼ਾਇਰੀ ਅਤੇ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੋਂ ਬਾਅਦ ਸਨੀਵੇਲ ਤੋਂ ਪਹੁੰਚੇ ਉਘੇ ਆਗੂ ਸ਼੍ਰੀ ਪੰਕਜ ਆਂਸਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦਾ ਦਰਦ ਰੱਖਦੇ ਹਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰਲਮਿਲ ਕੇ ਇਸ ਬਾਰੇ ਸੋਚਣਾ ਚਾਹੀਦਾ ਹੈ। ਜਿਹੜੇ ਵੀ ਲੋਕ ਪੰਜਾਬ ’ਚ ਨਫਰਤ ਫੈਲਾਉਂਦੇ ਹਨ। ਉਹ ਚਾਹੇ ਕੋਈ ਵੀ ਹੋਣ ਉਨ੍ਹਾਂ ਲੋਕਾਂ ਨੂੰ ਸਾਨੂੰ ਸਭ ਨੂੰ ਮਿਲਕੇ ਟਾਕਰਾ ਕਰਨਾ ਚਾਹੀਦਾ ਹੈ।
ਉਨ੍ਹਾਂ ਤੋਂ ਬਾਅਦ ਪਿਟਸਬਰਗ ਗੁਰਦੁਆਰਾ ਸਾਹਿਬ ਦੇ ਸਾਬਕਾ ਸੈਕਟਰੀ ਸ੍ਰ. ਸੰਤੋਖ ਸਿੰਘ ਝੀਂਗੜਾ ਨੇ ਪੰਜਾਬ ਦੇ ਹਾਲਾਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਇਕੱਠ ਕਰਦੇ ਰਹਿਣਾ ਚਾਹੀਦਾ ਹੈ। ਜਿਨ੍ਹਾਂ ਵਿੱਚ ਸਾਨੂੰ ਤੇ ਸਾਡੇ ਪੰਜਾਬ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਕਰਕੇ ਮਿਲਕੇ ਹੱਲ ਕੱਢਣੇ ਚਾਹੀਦੇ ਹਨ।
ਉਨ੍ਹਾਂ ਤੋਂ ਬਾਅਦ ਕਮਿਉਨਟੀ ਦੇ ਉਘੇ ਨੌਜਵਾਨ ਸਿੱਖ ਆਗੂ ਅਤੇ ਸ਼ਹਿਰ ਦੇ ਕਈ ਮਾਣਮੱਤੇ ਅਹੁਦਿਆਂ ਉਪਰ ਕਮਿਸ਼ਨਰ ਸ੍ਰ. ਪਰਮਿੰਦਰ ਸਿੰਘ ਸਾਹੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸਿੱਖ ਪਲੇਟਫਾਰਮ ਦੀ ਸ਼ੁਰੂਆਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਸਾਡੇ ਲੋਕ’ ਕਿਸੇ ਪਹਿਚਾਣ ਦੇ ਮੁਥਾਜ ਨਹੀਂ। ਮੇਰੀ ਸਾਂਝ ਇਨ੍ਹਾਂ ਨਾਲ ਤਕਰੀਬਨ 25 ਸਾਲ ਤੋਂ ਹੈ। 25 ਸਾਲ ਤੋਂ ਪੁਰਾਣੀ ਸਾਡੀ ਸਾਂਝ ਜਦੋਂ ਸਾਨੂੰ ਇਕੱਠੇ ਆਈ ਬੀ ਐਮ ’ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਭਾਅ ਜੀ ਨੂੰ ਗਾਹੇ ਬਗਾਹੇ ਲਿਖਣ ਦਾ ਬਹੁਤ ਸ਼ੌਕ ਸੀ। ਸ਼ਾਇਰੋ-ਸ਼ਾਇਰੀ ਦਾ ਬਹੁਤ ਸ਼ੌਕ ਸੀ ਸਮਾਂ ਪਿਆ ਸਤਨਾਮ ਭਾਅ ਜੀ ਇਕ ਵੱਡਾ ਬੀੜਾ ਚੁੱਕਿਆ ਸੇਵਾ ਦਾ ‘ਸਾਡੇ ਲੋਕ’ ਜਦੋਂ ਤੋਂ ਭਾਅ ਜੀ ਨੇ ਅਖ਼ਬਾਰ ਸ਼ੁਰੂ ਕੀਤੀ ਉਦੋਂ ਤੋਂ ਹੀ ਮੈਂ ਸ ਹਰਪਾਲ ਸਿੰਘ ਭਾਅ ਨੂੰ ਜਾਣਦਾ ਹਾਂ। ਭਾਅ ਜੀ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਮੈਂਬਰ ਹਨ ਅਤੇ ਇਹ ਮੇਰੀ ਟੀਮ ਦੇ ਵਿਚ ਹਨ। ਹਰਪਾਲ ਭਾਅ ਤੁਹਾਨੂੰ ਬਹੁਤ ਵਧੀਆ ਮੌਕਾ ਮਿਲਿਆ ਤੁਸੀਂ ਬਹੁਤ ਹੀ ਸੰਜੀਦਗੀ ਵਾਲੇ ਪੱਤਰਕਾਰ ਹੋ ਜਿਨ੍ਹਾਂ ਨੇ ਆਪਣਾ ਮਿਆਰ ਕਾਇਮ ਰੱਖਿਆ। ਮੈਂ ਸਿੱਖ ਪਲੇਟਫਾਰਮ ਨੂੰ ਜਦੋਂ ਜਾ ਕੇ ਦੇਖਦਾ ਤਾਂ ਦੇਖਦਾ ਹਾਂ ਕਿ ਇਤਿਹਾਸ ਸਾਂਭ ਕੇ ਰੱਖਣਾ ਕਿਉਂ ਜ਼ਰੂਰੀ ਹੈ।
ਉਨ੍ਹਾਂ ਤੋਂ ਬਾਅਦ ਕਮਿਉਨਟੀ ਦੇ ਉਘੇ ਨੌਜਵਾਨ ਸਿੱਖ ਆਗੂ ਅਤੇ ਨਿਸ਼ਕਾਮ ਸੇਵਾਦਾਰ ਸ੍ਰ. ਰਾਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੈਨੂੰ ਹਰਪਾਲ ਸਿੰਘ ਜੀ ਨਾਲ ਸ੍ਰ. ਭੁਪਿੰਦਰ ਸਿੰਘ ਸੰਧੂ ਨੇ ਮਿਲਾਇਆ ਸੀ। ਸੋ ਉਦੋਂ ਤੋਂ ਬਾਅਦ ਅੱਜ ਤੱਕ ਇਕੱਠੇ ਹਾਂ। ਇਨ੍ਹਾਂ ਨੇ ਫਿਰ ਖਾਲਸਾ ਜੀ ਨਾਲ ਮਿਲਿਆ। ਇਨ੍ਹਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਮੈਂ ਦੱਸ ਸਕਦਾ ਹਾਂ ਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਬਹੁਤ ਸਾਲ। ਮੈਂ ਇਨ੍ਹਾਂ ਦੇ ਕੰਮ ਕਰਨ ਦੇ ਤਰੀਕੇ ’ਤੇ ਮਾਣ ਹੈ ਇਹ ਜੋ ਵੀ ਕਰਨਗੇ ਬਹੁਤ ਵਧੀਆ ਹੀ ਕਰਨਗੇ। ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਬੁੁਲਾਏ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕੀ ਸਿੱਖ ਪਲੇਟਫਾਰਮ ਸਾਡੇ ਸ਼ਹਿਰ ਮਨਟੀਕਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਸਾਨੂੰ ਇਸ ਉਪਰ ਮਾਣ ਹੈ। ਇਸ ਦੇ ਨਾਲ ਸ੍ਰ. ਭੁਪਿੰਦਰ ਸਿੰਘ ਸਿੰਘ ਅਕੂਪ੍ਰੈਸ਼ਰ ਵਾਲਿਆਂ ਨੇ ਕਿਹਾ ਕਿ ਅਸੀਂ ਸਿੱਖ ਪਲੇਟਫਾਰਮ ਬਣਾਇਆ ਜਿਸਦੀ ਕਿ ਸਮੇਂ ਮੁਤਾਬਿਕ ਬਹੁਤ ਜ਼ਰੂਰਤ ਸੀ।
ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੂੰ ਇਹੋ ਜਿਹੇ ਪਲੇਟਫਾਰਮਾਂ ਦੀ ਬਹੁਤ ਜ਼ਰੂਰਤ ਹੈ। ਜੇਕਰ ਕੋਈ ਆਪਣੇ ਅਜ਼ਾਦ ਵਿਚਾਰ ਦਿੰਦਾ ਹੈ ਤਾਂ ਕੁਝ ਲੋਕ ਉਨ੍ਹਾਂ ਨੂੰ ਗਾਲਾਂ ਵਾਲੀ ਭਾਸ਼ਾ ਵਰਤਦੇ ਹਨ। ਵੱਡੀ ਗਿਣਤੀ ’ਚ ਇਸ ਮਹੌਲ ’ਚ ਸਿੱਖ ਚੁੱਪ ਹੀ ਰਹਿੰਦੇ ਹਨ। ਉਨ੍ਹਾਂ ਵਿਚੋਂ ਕੋਈ ਨਹੀਂ ਬੋਲਦਾ। ਲੋੜ ਹੈ ਇਹ ਉਪਰਾਲਾ ਕਰਨ ਵਾਲਿਆਂ ਦਾ ਸਾਥ ਦੇਣ ਦੀ। ਜੋ ਕੋਈ ਗਲਤ ਬੋਲਦਾ ਹੈ ਤਾਂ ਅਸੀਂ ਸਭ ਮਿਲਕੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਗੱਲਾਂ ਦਾ ਜਵਾਬ ਦੇਈਏ।
ਇਸ ਮੌਕੇ ਸ੍ਰ. ਅਵਤਾਰ ਸਿੰਘ ਲਾਖਾ ਨੇ ਕਿਹਾ ਕਿ ਸਮੇਂ ਸਮੇਂ ਦੇ ਮੁਤਾਬਕ ਜਦੋਂ ਕੋਈ ਵੀ ਚੰਗਾ ਕੀਤਾ ਜਾਂਦਾ ਹੈ ਤਾਂ ਸਾਨੂੰ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਪਲੇਟਫਾਰਮ ਸ਼ੁਰੂ ਹੋਣ ਦੀ ਵਧਾਈ ਦਿੱਤੀ।
ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਮਨਟੀਕਾ ਗੁਰੂਘਰ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਜਿਥੇ ਕਾਮਯਾਬੀ ਦੀ ਅਰਦਾਸ ਕੀਤੀ ਉਥੇ ਅਸੀਸ ਵੀ ਦਿੱਤੀ।
ਇਸ ਮੌਕੇ ਸ੍ਰ. ਹਰਪਾਲ ਸਿੰਘ ਨੇ ਕਿਹਾ ਕਿ ਅੱਜ ਪਾਤਸ਼ਾਹਾਂ ਦੇ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਮਹਾਨ ਯੋਧੇ ਪਰਉਪਰਕਾਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਅਤੇ ਸਾਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਮੇਰਾ ਉਹ ਨਗਰ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਚਰਨਛੋਹ ਪ੍ਰਾਪਤ ਹੈ। ਸ੍ਰੀ ਦਮਦਮਾ ਸਾਹਿਬ ਉਹ ਮੇਰੇ ਘਰ ਤੋਂ ਢਾਈ ਕਿਲੋਮੀਟਰ ’ਤੇ ਹੈ। ਉਨ੍ਹਾਂ ਸ੍ਰ. ਹਰਪਾਲ ਸਿੰਘ ਨੂੰ ਕਿਹਾ ਕਿ ਜੇਕਰ ਕੋਈ ਗੱਲ ਸਮਝ ਨਾ ਲੱਗੇ ਤਾਂ ਮੈਨੂੰ ਜ਼ਰੂਰ ਪੁੱਛ ਲੈਣਾ। ਉਨ੍ਹਾਂ ਨੂੰ ਸਿੱਖ ਪਲੇਟਫਾਰਮ ਵੈਬਸਾਈਟ ਸ਼ੁਰੂ ਹੋਣ ਦੀ ਵਧਾਈ ਦਿੱਤੀ।
ਇਸ ਮੌਕੇ ’ਤੇ ਗੱਲਬਾਤ ਕਰਦਿਆਂ ਸ੍ਰ. ਕਰਨੈਲ ਸਿੰਘ ਸੈਣੀ ਨੇ ਕਿਹਾ ਕਿ ਇਸ ਪਲੇਟਫਾਰਮ ਤੋਂ ਸਿੱਖ ਅਤੇ ਸਹਿਜਧਾਰੀ ਸਿੱਖ ਦੇ ਮੁੱਦੇ ’ਤੇ ਚਲ ਰਹੇ ਵਿਤਕਰੇ ਉਪਰ ਵੀ ਧਿਆਨ ਦੇਣਾ ਚਾਹੀਦਾ ਹੈ, ਅਸੀਂ ਵੀ ਗੁਰੂ ਦੇ ਸਿੱਖ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਿਰ ਤੋਂ ਧਾਰਮਿਕ ਆਗੂਆਂ ਨੇ ਧੱਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਲੈ ਲਿਆ ਅਤੇ ਉਨ੍ਹਾਂ ਕਿਹਾ ਕਿ ਤੁਸੀਂ ਮੋਨੇ (ਸਹਿਜਧਾਰੀ ਸਿੱਖ) ਹੋ। ਜਿਸ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ।
ਇਸ ਦੇ ਨਾਲ ਅਵਤਾਰ ਲੱਖਾ, ਸ੍ਰ. ਕੁਲਵਿੰਦਰ ਸਿੰਘ ਜੋਸ਼, ਸ੍ਰ. ਰਣਜੀਤ ਸਿੰਘ ਹੋਰਾਂ ਨੇ ਸ੍ਰ. ਹਰਪਾਲ ਸਿੰਘ ਨੂੰ ਸਿੱਖ ਪਲੇਟਫਾਰਮ ਸ਼ੁਰੂ ਹੋਣ ’ਤੇ ਲੱਖ-ਲੱਖ ਵਧਾਈ ਦਿੱਤੀ।
ਇਸ ਦੇ ਨਾਲ ਹੀ ‘ਸਿੱਖ ਪਲੇਟਫਾਰਮ’ ਦੇ ਕਰਤਾ-ਧਰਤਾ ਸ੍ਰ. ਹਰਪਾਲ ਸਿੰਘ ਨੇ ਕਿਹਾ ਕਿ ‘ਸਾਡੇ ਲੋਕ’ ਅਖ਼ਬਾਰ ਜੋ ਪਿਛਲੇ ਤਕਰੀਬਨ ਪੰਦਰਾਂ ਸਾਲ ਤੋਂ ਚੱਲ ਰਹੀ ਹੈ। ਉਸ ਦੇ ਵਿਚ ਬੜਾ ਕੁਝ ਜਾਣਨ ਦਾ ਮੌਕਾ ਮਿਲਿਆ। ਵੱਖ-ਵੱਖ ਤਰ੍ਹਾਂ ਦੇ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ‘ਸਾਡੇ ਲੋਕ’ ਅਖ਼ਬਾਰ ਗੁਰਦੁਆਰਿਆਂ ਜਾਂ ਸਿੱਖਾਂ ਤੱਕ ਸੀਮਤ ਨਹੀਂ ਰਹੀ ਸਗੋਂ ਹਰ ਕਮਿਊਨਿਟੀ ਦੀ ਕਵਰੇਜ਼ ਕੀਤੀ। ਅਸੀਂ ਹਮੇਸ਼ਾ ਨਿਰਪੱਖਤਾ ਦੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਕਈ ਵਾਰੀ ਕਿਹਾ ਕਿ ਤੁਸੀਂ ਸਾਡੇ ਬਾਰੇ ਲਿਖੋ ਆਪਾਂ ਇਸ ਚੀਜ਼ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕੀ ਸਿੱਖ ਪਲੇਟਫਾਰਮ ਤੋ ਅਸੀਂ ਸਿੱਖੀ ਦੀ ਸੇਵਾ ਅਤੇ ਇੱਕ ਦੂਜੇ ’ਚ ਵੱਧ ਰਹੀ ਨਫਰਤ ਨੂੰ ਘਟਾਉਣ ਆਪਸ ਵਿੱਚ ਪਿਆਰ ਮੁਹੱਬਤ ਨਾਲ ਮਿਲਕੇ ਸਮੂਹ ਪੰਜਾਬੀਆਂ ਨੂੰ ਪੰਜਾਬ ਤੇ ਦੇਸ਼ ਦੇ ਭਲੇ ਲਈ ਕੋਸਿਸ਼ ਕਰਾਗੇ ਇਸ ਪਲੇਟਫਾਰਮ ਤੋ ਸਿੱਖਾਂ ਦੇ ਨਾਲ ਨਾਲ ਕਿਸੇ ਨਾਲ ਵੀ ਜੇਕਰ ਧੱਕਾ ਹੁੰਦਾ ਤਾਂ ਉਸਦੀ ਅਵਾਜ਼ ਬਣਨ ਦਾ ਯਤਨ ਕਰਾਗੇ ਸਾਨੂੰ ਇਸ ਵਾਸਤੇ ਕਮਿਉਨਟੀ ਦੀ ਅਸੀਸ ਤੇ ਅਰਦਾਸ ਦੀ ਜ਼ਰੂਰਤ ਹੈ। ਅਸੀਂ ਪ੍ਰਮਾਣਿਤ ਸਿੱਖ ਇਤਿਹਾਸ ਨੂੰ ਇਸ ਪਲੇਟਫਾਰਮ ਰਾਹੀਂ ਸਾਂਝਾ ਕਰਨ ਦੀ ਕੋਸਿਸ਼ ਕਰਾਂਗੇ ਉਨ੍ਹਾਂ ਆਏ ਹੋਏ ਸੱਜਣਾ ਮਿੱਤਰਾਂ ਪ੍ਰਵਾਰਕ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਸਟੇਜਾਂ ਦਾ ਸ਼ਿੰਗਾਰ ਅਤੇ ਮਾਂ ਬੋਲੀ ਸਭਿਆਚਾਰ ਦੇ ਅਨਿਨ ਸੇਵਾਦਾਰ ਨੌਜਵਾਨ ਸਿੱਖ ਆਗੂ ਸ. ਜਸਵੰਤ ਸਿੰਘ ਸ਼ਾਦ ਨੇ ਕੀਤੀ ਇਥੇ ਇਹ ਵੀ ਜ਼ਿਕਰਯੋਗ ਹੈ ਕੀ ਕਮਿਉਨਟੀ ਦੇ ਆਗੂ ਅਤੇ (Law office of 1nthony Nwosu) ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸਮਾਣਾ ਪ੍ਰੋਗਰਾਮ ਉਪਰ ਆਉਂਦੇ ਸਮੇਂ ਇੱਕ ਭਿਆਨਕ ਕਾਰ ਐਕਸੀਡੈਂਟ ਹੋਣ ਕਾਰਨ ਨਹੀ ਪਹੁੰਚ ਸਕੇ। ਅਕਾਲ ਪੁਰਖ ਨੇ ਉਨ੍ਹਾਂ ਨੂੰ ਅਤੇ ਪ੍ਰਵਾਰ ਨੂੰ ਹੱਥ ਦੇ ਕੇ ਰੱਖਿਆ। ਅਸੀਂ ਉਨ੍ਹਾਂ ਦੀ ਸਿਹਤਯਾਬੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਸਿੱਖ ਪਲੇਟਫਾਰਮ ਦੇ ਇਸ ਪ੍ਰੋਗਰਾਮ ’ਚ ਪਹੁੰਚਣ ਵਾਲੀਆਂ ਹੋਰ ਵੱਡੀਆਂ ਸਖਸ਼ੀਅਤਾਂ ਵਿੱਚ ਡਾਕਟਰ ਬਲਵਿੰਦਰ ਸਿੰਘ, ਜਗਤਾਰ ਸਿੰਘ (2anwait “rucking), ਸ. ਪਰਮਜੀਤ ਸਿੰਘ ਮਨਟੀਕਾ, ਸ. ਮਨਜੀਤ ਸਿੰਘ ਵਿਰਕ, ਸ. ਗੁਰਬਚਨ ਸਿੰਘ ਟਰੇਸੀ, ਸ. ਅਨਿੰਦਰਪਾਲ ਸਿੰਘ ਬੱਬੂ, ਸ. ਲਖਬੀਰ ਸਿੰਘ ਕਾਲਾ ਸਹੋਤਾ, ਸ. ਮਨਮੀਤ ਸਿੰਘ ਸਟਾਕਟਨ, ਸ. ਰੂਪਵੀਰ ਸਿੰਘ, ਸ. ਸਾਹਿਬ ਸਿੰਘ (ਸਟਾਕਟਨ), S. Paramjit Singh Sangha, 8&S “rucking, ਸ. ਵਿਕਰਮ ਸਿੰਘ ਮੱਲੀ (Malhi “rans 9nc), ਸ. ਕਰਨੈਲ ਸਿੰਘ ਸੈਣੀ, ਸ. ਬਲਵਿੰਦਰ ਸਿੰਘ ਸੰਧੂ, ਸ. ਮਨਜੀਤ ਸਿੰਘ (4haba 9ndian 3usine “racy), ਸ. ਨਿਰਮਲ ਸਿੰਘ ਮਾਨ, ਸ. ਗੁਰਸੇਵਕ ਸਿੰਘ ਭੰਗੂ, ਸ. ਮਹਿੰਦਰ ਸਿੰਘ, ਸ ਤਰਨਜੀਤ ਸਿੰਘ ਸੰਧੂ, ਸ ਬਲਜੀਤ ਸਿੰਘ, ਸ. ਬਲਵਿੰਦਰ ਸਿੰਘ ਸਿੰਧੀ, ਸ. ਨਵਜੋਤ ਸਿੰਘ ਝੀਂਗੜਾ, ਸ੍ਰ. ਹਰਕਰਨ ਸਿੰਘ livermore, ਪਰਮਜੀਤ ਸਿੰਘ (7lobal 3arrier 9nc) ਆਦਿ ਹਾਜ਼ਰ ਸਨ।