ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ’ਤੇ ਆਧਾਰਿਤ ਪ੍ਰੀਖਿਆ

ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ’ਤੇ ਆਧਾਰਿਤ ਪ੍ਰੀਖਿਆ

ਲੰਬੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ‘ਤੇ ਆਧਾਰਤ ਅੰਤਰ ਪਿੰਡ ਪੱਧਰੀ ਪ੍ਰੀਖਿਆ ‘ਚ ਅੱਵਲ ਰਹੇ 6 ਲੜਕੇ-ਲੜਕੀਆਂ ਨੂੰ ਇਨਾਮ ਵਜੋਂ ਸਾਈਕਲ, ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟਾਂ ਨਾਲ ਨਿਵਾਜਿਆ। ਲੰਬੀ ਬਲਾਕ ਦੇ 11 ਪਿੰਡਾਂ ‘ਚ ਗੁਰਮਤਿ ਕੈਂਪਾਂ ਵਿੱਚੋਂ ਅੱਵਲ ਰਹੇ 40 ਬੱਚਿਆਂ ਦੀ ਅੱਜ ਭੁੱਲਰਵਾਲਾ ਦੇ ਗੁਰੂਘਰ ‘ਚ ਪ੍ਰੀਖਿਆ ਹੋਈ। ਸੀਨੀਅਰ ਵਰਗ ਦੀ ਪ੍ਰਖਿਆ ‘ਚ ਕ੍ਰਮਵਾਰ ਸਿਕੰਦਰ ਸਿੰਘ ਪਿੰਡ ਫਤੂਹੀਖੇੜਾ, ਗੁਰਸਿਮਰਨ ਕੌਰ ਮਾਹਣੀਖੇੜਾ, ਲਵਪ੍ਰੀਤ ਸਿੰਘ ਫੱਤਾਕੇਰਾ ਅਤੇ ਹਰਜੀਤ ਕੌਰ ਮਾਹਣੀਖੇੜਾ ਅੱਵਲ ਰਹੇ। ਜਦਕਿ ਜੂਨੀਅਰ ਵਰਗ ਵਿੱਚੋਂ ਹਰਸਿਮਰਤ ਕੌਰ ਰੋੜਾਂਵਾਲੀ ਤੇ ਗੁਰਸੀਰਤ ਕੌਰ ਸ਼ੇਰਾਂਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਅਵਤਾਰ ਸਿੰਘ ਬਨਵਾਲਾ, ਸੀਨੀਅਰ ਅਕਾਲੀ ਆਗੂ ਹਰਤੇਜ ਸਿੰਘ ਭੁੱਲਰਵਾਲਾ ਤੇ ਦਰਬਾਰ ਸਾਹਿਬ ਮੁਕਤਸਰ ਦੇ ਮੈਨੇਜਰ ਰੇਸ਼ਮ ਸਿੰਘ ਨੇ ਇਨਾਮ ਵੱਜੋਂ ਸਾਈਕਲ ਸੌਂਪੇ ਤੇ ਬਾਕੀ ਪ੍ਰਤੀਭਾਗੀਆਂ ਨੂੰ ਹੌਂਸਲਾ ਅਫ਼ਜ਼ਾਈ ਲਈ ਇਨਾਮ ਵੰਡੇ ਗਏ।