ਸਾਰੀ ਉਮਰ ਸਿੱਖਾਂ ਦੇ ਹੱਕਾਂ ਲਈ ਲੜਨ ਵਾਲਾ ਸਿੱਖਾਂ ਦਾ ਦੋਸਤ ਕਾਂਗਰਸਮੈਨ Norman D. Shumway ਨਹੀਂ ਰਹੇ

ਸਾਰੀ ਉਮਰ ਸਿੱਖਾਂ ਦੇ ਹੱਕਾਂ ਲਈ ਲੜਨ ਵਾਲਾ ਸਿੱਖਾਂ ਦਾ ਦੋਸਤ ਕਾਂਗਰਸਮੈਨ Norman D. Shumway ਨਹੀਂ ਰਹੇ

ਸਟਾਕਟਨ/ਕੈਲੀਫੋਰਨੀਆ, (ਸਾਡੇ ਲੋਕ) : ਕੈਲੀਫੋਰਨੀਆ ਦੇ 14th ਕਾਂਗਰਸਮੈਨ ਡਿਸਟਰਿਕ ਤੋਂ 6 ਵਾਰ ਕਾਂਗਰਸਮੈਨ ਰਹੇ Norman D. Shumway 88 ਸਾਲ ਦੀ ਉਮਰ ’ਚ ਮੰਗਲਵਾਰ ਨੂੰ ਅਲਵਿਦਾ ਕਹਿ ਗਏ। ਸੱਚਖੰਡ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਅਤੇ ਬੁਚੜ ਰਾਜੀਵ ਵਲੋਂ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਇਸ ਕਾਂਗਰਸਮੈਨ ਨੇ ਰਾਜੀਵ ਗਾਂਧੀ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਸੀ। ਲੋਕਲ ਲੈਵਲ ਤੋਂ ਲੈ ਕੇ ਕਾਂਗਰਸ ਵਾਸ਼ਿੰਗਟਨ ਤੱਕ ਸਿੱਖਾਂ ਉਪਰ ਹੋਏ ਜੁਲਮਾਂ ਨੂੰ ਅਮਰੀਕਾ ’ਚ ਰੱਖਿਆ ਸੀ। ਕਾਂਗਰਸਮੈਨ ਦੇ ਚਲੇ ਜਾਣ ਉਪਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਘੇ ਸਿੱਖ ਆਗੂ ਡਾ. ਹਰਭਜਨ ਸਿੰਘ ਭੱਜੀ ਸ਼ੇਰਗਿੱਲ ਨੇ ਕਿਹਾ ਕਿ ਸਿੱਖਾਂ ਦਾ ਸੱਚਾ ਦੋਸਤ ਸਿੱਖਾਂ ਦੇ ਬੁਰੇ ਵਕਤ ਹਮੇਸ਼ਾ ਨਾਲ ਖੜ੍ਹਿਆ ਅਤੇ ਸਿੱਖਾਂ ਦੇ ਕਾਤਲਾਂ ਦਾ ਚਿਹਰਾ ਨੰਗਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੇ ਚਲੇ ਜਾਣ ਨਾਲ ਸਿੱਖਾਂ ਦਾ ਚੰਗਾ ਮਿੱਤਰ ਚਲਾ ਗਿਆ। ਅਕਾਲ ਪੁਰਖ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ।