ਸਾਰਾ ਹਿੰਦੁਸਤਾਨ ਹੀ ਮੇਰਾ ਘਰ: ਰਾਹੁਲ ਗਾਂਧੀ

ਸਾਰਾ ਹਿੰਦੁਸਤਾਨ ਹੀ ਮੇਰਾ ਘਰ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਪੁਰਾਣਾ ਬੰਗਲਾ ਮੁੜ ਅਲਾਟ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਆਪਣਾ ਪਹਿਲਾਂ ਵਾਲਾ ਸਰਕਾਰੀ ਬੰਗਲਾ ਮੁੜ ਤੋਂ ਅਲਾਟ ਹੋਣ ਦੀਆਂ ਖਬਰਾਂ ਬਾਰੇ ਅੱਜ ਕਿਹਾ ਕਿ ਉਨ੍ਹਾਂ ਦਾ ਘਰ ਪੂਰਾ ਹਿੰਦੁਸਤਾਨ ਹੈ। ਪਾਰਟੀ ਦੇ ਹੈੱਡਕੁਆਰਟਰ ’ਚ ਜਦੋਂ ਕਾਂਗਰਸ ਦੀ ਮੀਟਿੰਗ ਲਈ ਰਾਹੁਲ ਗਾਂਧੀ ਪਹੁੰਚੇ ਤਾਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਪੁਰਾਣੀ ਰਿਹਾਇਸ਼ ‘12 ਤੁਗਲਕ ਲੇਨ’ ਮੁੜ ਅਲਾਟ ਹੋਣ ਬਾਰੇ ਸਵਾਲ ਕੀਤਾ। ਰਾਹੁਲ ਗਾਂਧੀ ਨੇ ਕਿਹਾ, ‘ਮੇਰਾ ਘਰ ਪੂਰਾ ਹਿੰਦੁਸਤਾਨ ਹੈ।’ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਬਹਾਲ ਹੋਣ ਤੋਂ ਇੱਕ ਦਿਨ ਬਾਅਦ ਅੱਜ ਉਨ੍ਹਾਂ ਦਾ ਪੁਰਾਣਾ ਸਰਕਾਰੀ ਬੰਗਲਾ ਅਲਾਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੰਸਦ ਦੀ ਰਿਹਾਇਸ਼ ਸਬੰਧੀ ਕਮੇਟੀ ਨੇ ਇਸ ਬਾਰੇ ਫ਼ੈਸਲਾ ਲਿਆ ਹੈ। ਬੀਤੇ ਦਿਨ ਲੋਕ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਰਾਹੁਲ ਦੀ ਮੈਂਬਰਸ਼ਿਪ ਬਹਾਲ ਕੀਤੀ ਸੀ।