ਸਾਬਰਮਤੀ ‘ਰਿਵਰਫਰੰਟ’ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ: ਸ਼ਾਹ

ਸਾਬਰਮਤੀ ‘ਰਿਵਰਫਰੰਟ’ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ: ਸ਼ਾਹ

ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹਿਰ ਵਿੱਚੋਂ ਲੰਘਦੇ ਸਾਬਰਮਤੀ ਦਰਿਆ ’ਤੇ ‘ਅਕਸ਼ਰ’ ਕਰੂਜ਼ ਦਾ ਵਰਚੁਅਲੀ ੳੁਦਘਾਟਨ ਕਰਨ ਮਗਰੋਂ ਕਿਹਾ ਕਿ ਸਾਬਰਮਤੀ ਦਰਿਆ ਅਹਿਮਦਾਬਾਦ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ੳੁਨ੍ਹਾਂ ਵੀਡੀਓ ਕਾਨਫਰੰਸ ਜ਼ਰੀਏ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ੳੁਨ੍ਹਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ੳੁਨ੍ਹਾਂ ਕੲੀ ਅਜਿਹੀਆਂ ਪਹਿਲਕਦਮੀਆਂ ਕੀਤੀਆਂ, ਜਿਨ੍ਹਾਂ ਨੇ ਸੂਬੇ ਵਿੱਚ ਸੈਲਾਨੀਆਂ ਦੀ ਗਿਣਤੀ ਵਧਾੳੁਣ ’ਚ ਮਦਦ ਕੀਤੀ। ਸ਼ਾਹ ਨੇ ਕਿਹਾ, ‘‘ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ‘ਰਿਵਰਫਰੰਟ’ ਦੀ ਕਲਪਨਾ ਕੀਤੀ ਅਤੇ ਇਸ ਲੲੀ ਯੋਜਨਾ ਬਣਾੲੀ ਅਤੇ ਇਸ ਦਾ ਨਿਰਮਾਣ ਵੀ ੳੁਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਹੋਇਆ। ‘ਰਿਵਰ ਫਰੰਟ’ ਨਾ ਸਿਰਫ਼ ਅਹਿਮਦਾਬਾਦ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਜਾਣਿਆ ਜਾਂਦਾ ਹੈ।’’ ੳੁਨ੍ਹਾਂ ਕਿਹਾ ਕਿ ਹੁਣ ਇਹ ਵੱਖ ਵੱਖ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ੳੁਨ੍ਹਾਂ ਦੱਸਿਆ ਕਿ ‘ਅਕਸ਼ਰ ਰਿਵਰ ਕਰੂਜ਼’ ਸ਼ਹਿਰ ਵਿੱਚ ਖਿੱਚ ਦਾ ਕੇਂਦਰ ਬਣੇਗਾ। ਸ਼ਾਹ ਨੇ ਦੱਸਿਆ ਕਿ ਦੋ ਇੰਜਣਾਂ ਵਾਲੇ 30 ਮੀਟਰ ਲੰਬੇ ਲਗਜ਼ਰੀ ਕਰੂਜ਼ ’ਤੇ ਦੋ ਘੰਟਿਆਂ ਦੇ ਸਫ਼ਰ ਦੌਰਾਨ ਸੈਲਾਨੀ ਸੰਗੀਤਕ ਪ੍ਰੋਗਰਾਮ ਅਤੇ ਖਾਣੇ ਦਾ ਲੁਤਫ਼ ੳੁਠਾ ਸਕਦੇ ਹਨ।